''ਚੱਲ ਮੇਰਾ ਪੁੱਤ 2'' ਦੀਆਂ ਤਸਵੀਰਾਂ ਵਾਇਰਲ, ਸਰਦਾਰੀ ਲੁੱਕ ''ਚ ਦਿਸੇ ਪਾਕਿ ਕਲਾਕਾਰ

1/8/2020 11:48:23 AM

ਜਲੰਧਰ (ਬਿਊਰੋ) — ਸਾਲ 2019 'ਚ ਆਈ ਫਿਲਮ 'ਚੱਲ ਮੇਰਾ ਪੁੱਤ' ਦੀ ਅਪਾਰ ਸਫਲਤਾ ਤੋਂ ਬਾਅਦ ਫਿਲਮ ਨਿਰਮਾਤਾ ਹੋਰਾਂ ਨਾਲ ਫਿਲਮ ਦੇ ਦੂਜੇ ਭਾਗ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸ਼ੂਟਿੰਗ ਦੌਰਨ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਨਜ਼ਰ ਆ ਰਿਹਾ ਹੈ ਕਿ 'ਚੱਲ ਮੇਰਾ ਪੁੱਤ 2' ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਫਿਲਮ ਦੀ ਸ਼ੂਟਿੰਗ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ ਤੇ ਨਾਸਿਰ ਚਿਨੋਟੀ ਸਰਦਾਰੀ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤਸਵੀਰਾਂ 'ਚ ਅਮਰਿੰਦਰ ਗਿੱਲ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ 'ਚੱਲ ਮੇਰਾ ਪੁੱਤ 2' 'ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੁਰਸ਼ਬਦ, ਹਰਦੀਪ ਗਿੱਲ, ਇਫਤਿਖਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਤੋਂ ਇਲਾਵਾ ਕਈ ਹੋਰ ਪੰਜਾਬੀ ਸਿਤਾਰੇ ਵੀ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ 'ਚੱਲ ਮੇਰਾ ਪੁੱਤ' ਸਾਲ 2019 ਦੀਆਂ ਸਫਲ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਇਸ ਫਿਲਮ ਨੇ ਸਾਂਝੇ ਪੰਜਾਬ ਦੇ ਪਿਆਰ ਨੂੰ ਬੇਹੱਦ ਹੀ ਸੁਚੱਜੇ ਢੰਗ ਨਾਲ ਪਰਦੇ 'ਤੇ ਪੇਸ਼ ਕੀਤਾ ਸੀ। ਸੀਕਵਲ ਦੇ ਐਲਾਨ ਤੋਂ ਬਾਅਦ ਫੈਨਜ਼ 'ਚ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਹ ਦੇਖਣਾ ਹੈ ਕਿ ਇਹ ਫਿਲਮ ਕਦੋਂ ਦਰਸ਼ਕਾਂ ਦੇ ਸਨਮੁਖ ਹੁੰਦੀ ਹੈ। ਰਿਦਮ ਬੁਆਏਜ਼ ਐਂਟਰਟੇਨਮੈਂਟ ਦੀ ਫਿਲਮ 'ਚੱਲ ਮੇਰਾ ਪੁੱਤ 2' ਨੂੰ ਵੀ ਨਵਜੋਤ ਸਿੰਘ ਡਾਇਰੈਕਟ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News