''ਚੱਲ ਮੇਰਾ ਪੁੱਤ 2'' ਦੀ ਸ਼ੂਟਿੰਗ ਸ਼ੁਰੂ, ਨਜ਼ਰ ਆਏ ਪਾਕਿਸਤਾਨੀ ਕਲਾਕਾਰ

11/16/2019 2:32:29 PM

ਜਲੰਧਰ (ਬਿਊਰੋ) — ਸਾਲ 2019 ਪੰਜਾਬੀ ਸਿਨੇਮਾ ਲਈ ਬਹੁਤ ਹੀ ਖਾਸ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੇ ਮੁੱਦਿਆਂ ਅਤੇ ਵੱਖਰੇ-ਵੱਖਰੇ ਕੰਟੈਂਟ ਦੇ ਨਾਲ-ਨਾਲ ਪਾਕਿਸਤਾਨ ਦੇ ਕਲਾਕਾਰ ਵੀ ਪੰਜਾਬੀ ਸਿਨੇਮਾ 'ਤੇ ਛਾਏ ਰਹੇ ਹਨ। ਇਨ੍ਹਾਂ 'ਚੋਂ ਇਕ ਫਿਲਮ ਹੈ 'ਚੱਲ ਮੇਰਾ ਪੁੱਤ', ਜੋ ਕਿ 2019 ਦੀਆਂ ਬਿਹਤਰੀਨ ਫਿਲਮਾਂ 'ਚ ਨਾਮ ਸ਼ੁਮਾਰ ਕਰਨ 'ਚ ਕਾਮਯਾਬ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਤਾਂ ਚੰਗਾ ਪ੍ਰਦਰਸ਼ਨ ਕੀਤਾ ਹੀ ਨਾਲ ਹੀ ਦਰਸ਼ਕਾਂ ਦਾ ਵੀ ਦਿਲ ਜਿੱਤਣ 'ਚ ਕਾਮਯਾਬ ਰਹੀ। ਹੁਣ ਇਸ ਫਿਲਮ ਦੇ ਸੀਕਵਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੀ ਫਿਲਮ ਦੀ ਸੇਮ ਸਟਾਰਕਾਸਟ ਅਰਦਾਸ ਕਰਦੀ ਹੋਈ ਵੀ ਨਜ਼ਰ ਆਈ।

 
 
 
 
 
 
 
 
 
 
 
 
 
 

Waheguru ji kirpa karan !! 🙏 #ChalMeraPutt2 ☺️😍😘💕 . . #chalmeraputt #amrindergill #simichahal #iftikharthakur #nasirchinyoti #akramudas #gurshabad #hardeepgill #janjotsingh #rakeshdhawan #sandeeppatil #roopkaur #virasatfilms #jarnailsingh #tatabenipal #amansidhu #rhythmboyz #omjeestarstudios #ivitaminv

A post shared by Chal Mera Putt 2 ❤️ (@chalmeraputt2) on Nov 15, 2019 at 5:56am PST


ਦੱਸ ਦਈਏ 'ਚੱਲ ਮੇਰਾ ਪੁੱਤ' 'ਚ ਅਮਰਿੰਦਰ ਗਿੱਲ ਅਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਸਨ ਅਤੇ ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਨਾਮੀ ਕਲਾਕਾਰ ਨਾਸਿਰ ਚਿਨਯੋਤੀ, ਇਫਤਿਖਾਰ ਠਾਕੁਰ ਅਤੇ ਅਕਰਮ ਉਦਾਸ ਨੇ ਇਸ ਫਿਲਮ ਨੂੰ ਚਾਰ ਚੰਨ ਲਾਏ ਅਤੇ ਵਿਦੇਸ਼ 'ਚ ਗੈਰ ਕਾਨੂੰਨੀ ਰਹਿੰਦੇ ਪੰਜਾਬੀਆਂ ਅਤੇ ਦੋਨਾਂ ਪੰਜਾਬਾਂ ਦੀ ਸਾਂਝ ਨੂੰ ਬੜ੍ਹੇ ਹੀ ਵਧੀਆ ਢੰਗ ਨਾਲ ਦਿਖਾਇਆ। ਹੁਣ ਫਿਲਮ ਦੇ ਸੀਕਵਲ 'ਚ ਵੀ ਪਹਿਲੀ ਫਿਲਮ ਦੀ ਹੀ ਸਟਾਰਕਾਸਟ ਨਜ਼ਰ ਆਉਣ ਵਾਲੀ ਹੈ। ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਦੇਖਣਾ ਹੋਵੇਗਾ 'ਚੱਲ ਮੇਰਾ ਪੁੱਤ 2' ਕਦੋਂ ਤੱਕ ਵੱਡੇ ਪਰਦੇ 'ਤੇ ਨਜ਼ਰ ਆਉਂਦੀ ਹੈ।

 
 
 
 
 
 
 
 
 
 
 
 
 
 

Waheguru ji ! May your blessings, and prayers from both the ‘Panjabs’ be with us in this beautiful journey 😇🙏🏼 @chalmeraputt2 ❤️ #ChalMeraPutt2

A post shared by Simi Chahal 👽 (@simichahal9) on Nov 15, 2019 at 6:31am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News