90 ਦੇ ਦਹਾਕੇ ''ਚ ਕਈ ਹਿੱਟ ਫਿਲਮਾਂ ਦਿੱਤੀਆਂ ਸਨ ਇਸ ਹੀਰੋਇਨ ਨੇ, ਅੱਜ ਇਸ ਤਰ੍ਹਾਂ ਕਰ ਰਹੀ ਹੈ ਗੁਜ਼ਾਰਾ

11/16/2019 2:44:39 PM

ਮੁੰਬਈ (ਬਿਊਰੋ) — ਮੀਨਾਕਸ਼ੀ ਸ਼ੇਸਾਦਰੀ 90 ਦੇ ਦਹਾਕੇ ਦੀ ਸੁਪਰਹਿੱਟ ਹੀਰੋਇਨਾਂ 'ਚੋਂ ਇਕ ਹੈ। ਆਪਣੀ ਅਦਾਕਾਰੀ ਦੇ ਦਮ 'ਤੇ ਉਨ੍ਹਾਂ ਨੇ ਖੂਬ ਨਾਂ ਕਮਾਇਆ ਪਰ ਅਚਾਨਕ ਉਨ੍ਹਾਂ ਨੇ ਫਿਲਮੀ ਜਗਤ ਨੂੰ ਅਲਵਿਦਾ ਕਹਿ ਦਿੱਤਾ ਸੀ। ਮੀਨਾਕਸ਼ੀ ਫਿਲਮ ਹਾਲ ਟੇਕਸਾਸ 'ਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿ ਰਹੀ ਹੈ। ਮੀਨਾਕਸ਼ੀ ਦੀ ਲੁੱਕ 'ਚ ਕਾਫੀ ਬਦਲਾਅ ਆ ਗਿਆ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

Image result for Meenakshi Seshadri

16 ਨਵੰਬਰ ਨੂੰ ਉਨ੍ਹਾਂ ਦਾ ਜਨਮਦਿਨ ਹੁੰਦਾ ਹੈ। ਉਨ੍ਹਾਂ ਨੇ 17 ਸਾਲ ਦੀ ਉਮਰ 'ਚ 1981 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। ਇਹ ਖਿਤਾਬ ਹਾਸਲ ਕਰਨ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਪੇਂਟਰ ਬਾਬੂ' ਸੀ।

Image result for Meenakshi Seshadri

ਮੀਨਾਕਸ਼ੀ ਨੂੰ ਹੀਰੋ ਫਿਲਮ ਨੇ ਬਾਲੀਵੁੱਡ 'ਚ ਪਛਾਣ ਦਿਵਾਈ ਸੀ। 'ਦਾਮਿਨੀ' ਫਿਲਮ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਇਕ ਨੂੰ ਆਪਣਾ ਫੈਨ ਬਣਾ ਲਿਆ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਮੀਨਾਕਸ਼ੀ ਨੇ ਸਾਲ 1995 'ਚ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰਵਾਇਆ ਤੇ ਅਮਰੀਕਾ ਜਾ ਕੇ ਵੱਸ ਗਈ।

Image result for Meenakshi Seshadri
ਦੋਹਾਂ ਦੇ ਤਿੰਨ ਬੱਚੇ ਇਕ ਬੇਟੀ ਅਤੇ ਦੋ ਬੇਟੇ ਹਨ। ਮੀਨਾਕਸ਼ੀ ਨੂੰ ਡਾਂਸ ਦਾ ਬਹੁਤ ਸ਼ੌਂਕ ਹੈ, ਇਸ ਲਈ ਉਹ ਅਮਰੀਕਾ 'ਚ ਆਪਣਾ ਡਾਂਸ ਸਕੂਲ ਚਲਾਉਂਦੀ ਹੈ। ਮੀਨਾਕਸ਼ੀ ਭਾਰਤੀ ਕਲਾਸੀਕਲ ਡਾਂਸ ਦੀ ਮਾਹਿਰ ਹੈ। ਇਸ ਲਈ ਉਨ੍ਹਾਂ ਦਾ ਡਾਂਸ ਸਕੂਲ ਅਮਰੀਕਾ 'ਚ ਮਸ਼ਹੂਰ ਹੈ।

Image result for Meenakshi Seshadriਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News