ਸਰਗੁਣ ਮਹਿਤਾ ਨੇ ਇੰਝ ਕੀਤਾ ''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦੀ ਟੀਮ ਨੂੰ ਹੈਰਾਨ

4/27/2019 9:32:21 AM

ਜਲੰਧਰ (ਬਿਊਰੋ) — ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਇਕ ਅਦਾਕਾਰ ਨੂੰ ਫਿਲਮ ਵਿਚ ਆਪਣਾ ਕਿਰਦਾਰ ਨਿਭਾਉਣ ਲਈ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਜਦੋਂ ਉਨ੍ਹਾਂ ਵਲੋਂ ਕੀਤੀ ਮਿਹਨਤ ਦੀ ਲੋਕ ਸ਼ਲਾਘਾ ਕਰਦੇ ਹਨ ਤਾਂ ਉਹੀ ਉਨ੍ਹਾਂ ਦਾ ਅਸਲੀ ਐਵਾਰਡ ਹੁੰਦਾ ਹੈ। ਜਦੋਂ ਦਰਸ਼ਕ ਸ਼ਾਨਦਾਰ ਕੰਮ ਦੇਖਦੇ ਹਨ ਤਾਂ ਉਹ ਇਸ ਕੰਮ ਦੀ ਪ੍ਰਸ਼ੰਸਾ ਕਰਨ ਤੋਂ ਕਦੇ ਨਹੀਂ ਝਿਜਕਦੇ। ਅਜਿਹਾ ਕਈ ਵਾਰ ਹੁੰਦਾ ਹੈ ਜਦ ਅਦਾਕਾਰ ਆਪਣੇ ਕਿਰਦਾਰ ਜਾਂ ਸਿਰਫ ਆਪਣੀ ਇਕ ਝਲਕ ਨਾਲ ਹੀ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਜਾਂਦੇ ਹਨ।

ਉਦਾਹਰਣ ਲਈ, ਅਨੁਸ਼ਕਾ ਸ਼ਰਮਾ ਨੇ ਆਪਣੀ ਪਹਿਲੀ ਫਿਲਮ 'ਰੱਬ ਨੇ ਬਨਾ ਦੀ ਜੋੜੀ' ਫਿਰ ਉਸ ਤੋਂ ਬਾਅਦ 'ਜਬ ਤੱਕ ਹੈ ਜਾਨ' ਅਤੇ 'ਸੁਲਤਾਨ' ਵਿਚ ਬੁਲੇਟ ਚਲਾਇਆ, ਕੈਟਰੀਨਾ ਕੈਫ ਨੇ ਵੀ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਵਿਚ ਬੁਲੇਟ ਚਲਾਇਆ ਅਤੇ ਸ਼ਰਧਾ ਕਪੂਰ ਨੇ 'ਏਕ ਵਿਲੇਨ' ਵਿਚ ਬਾਈਕ ਚਲਾਈ ਤਾਂ ਲੋਕਾਂ ਨੇ ਇਨ੍ਹਾਂ ਅਭਿਨੇਤਰੀਆਂ ਦੀ ਇਸ ਅਦਾ ਨੂੰ ਬਹੁਤ ਪਸੰਦ ਕੀਤਾ ਅਤੇ ਹੁਣ ਇਹ ਟ੍ਰੈਂਡ ਪੰਜਾਬੀ ਇੰਡਸਟਰੀ ਵਿਚ ਵੀ ਆ ਗਿਆ ਹੈ ਤੇ ਇਹ ਟ੍ਰੈਂਡ ਲੈ ਕੇ ਆਉਣ ਵਾਲਾ ਕੋਈ ਹੋਰ ਨਹੀਂ ਦਰਸ਼ਕਾਂ ਦੀ ਚਹੇਤੀ ਅਦਾਕਾਰ ਸਰਗੁਣ ਮਹਿਤਾ ਹੈ। ਸਰਗੁਣ ਬਹੁਤ ਮਿਹਨਤੀ ਹੈ, ਇਸ ਵਿਚ ਕੋਈ ਦੋ-ਰਾਏ ਨਹੀਂ ਕਿਉਂਕਿ ਉਸ ਦੀ ਮਿਹਨਤ ਪਰਦੇ 'ਤੇ ਨਜ਼ਰ ਆਉਂਦੀ ਹੈ।

ਸਰਗੁਣ ਮਹਿਤਾ ਪੂਰੀ ਤਰ੍ਹਾਂ ਤਿਆਰ ਹੈ ਆਪਣੀ ਆਉਣ ਵਾਲੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਲਈ। ਫਿਲਮ ਦੇ ਇਕ ਸੀਨ ਲਈ ਸਰਗੁਣ ਮਹਿਤਾ ਨੇ ਬਾਈਕ ਚਲਾਉਣੀ ਸੀ ਅਤੇ ਇਹ ਕੋਈ ਆਮ ਬਾਈਕ ਨਹੀਂ ਸਗੋਂ ਇੰਡੀਅਨ ਸਕਾਊਟ ਬਾਈਕ ਸੀ, ਜਿਸ ਦਾ ਭਾਰ 294 ਕਿਲੋ ਸੀ ਅਤੇ ਇਸ ਗੱਲ ਨੂੰ ਲੈ ਕੇ ਫਿਲਮ ਦੀ ਸਾਰੀ ਟੀਮ ਚਿੰਤਾ ਵਿਚ ਸੀ ਕਿ ਉਹ ਕਿਸ ਤਰ੍ਹਾਂ ਸ਼ੂਟ ਕਰਨਗੇ ਪਰ ਸ਼ੂਟ ਵਾਲੇ ਦਿਨ ਸਭ ਸਰਗੁਣ ਦਾ ਹੌਸਲਾ ਅਤੇ ਬਾਈਕ ਚਲਾਉਂਦੀ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਸਮੇਂ ਸਾਰਿਆਂ ਨੂੰ ਪਤਾ ਚੱਲਿਆ ਕਿ ਸਰਗੁਣ ਸ਼ੂਟ ਟਾਈਮ ਤੋਂ ਬਾਅਦ ਚੋਰੀ-ਚੋਰੀ ਬਾਈਕ ਸਿੱਖਦੀ ਸੀ ਅਤੇ ਉਸ ਨੇ ਸ਼ੂਟ ਦੌਰਾਨ ਬੜੇ ਵਧੀਆ ਤਰੀਕੇ ਨਾਲ ਬਾਈਕ ਚਲਾਈ।

ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਇਕ ਦਿਲਚਸਪ ਕਹਾਣੀ ਹੈ, ਜਿਸ ਵਿਚ ਜਾਨ ਪਾਉਣ ਦਾ ਕੰਮ ਕਰਨ ਆਰ. ਗੁਲਿਆਨੀ ਨੇ ਕੀਤਾ ਹੈ, ਜੋ ਇਸ ਫਿਲਮ ਦੇ ਡਾਇਰੈਕਟਰ ਹਨ। ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਅਤੇ ਦੋਵੇਂ ਹੀ ਬਹੁਤ ਉਤਸ਼ਾਹਿਤ ਹਨ। ਸੁਮੀਤਦੱਤ, ਅਨੁਪਮਾ ਕਟਕਰ ਅਤੇ ਇਆਰਾ ਦੱਤ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਇਹ ਫਿਲਮ 24 ਮਈ 2019 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News