ਸਤਿੰਦਰ ਸਰਤਾਜ ਬਣੇ ਪਹਿਲੇ ਭਾਰਤੀ, ਜੋ ''ਓਪੇਰਾ ਹਾਊਸ'' ''ਚ ਕਰਨਗੇ ਪਰਫਾਰਮ

4/27/2019 9:56:13 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਕਮਾਲ ਦੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਛਾਪ ਛੱਡਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਦੱਸ ਦਈਏ ਕਿ ਸਤਿੰਦਰ ਸਰਤਾਜ ਆਸਟਰੇਲੀਆ ਦੇ ਓਪੇਰਾ ਹਾਊਸ 'ਚ ਪਰਫਾਰਮ ਕਰਨ ਜਾ ਰਹੇ ਹਨ। ਸਿਡਨੀ ਦੇ ਓਪੇਰਾ ਹਾਊਸ 'ਚ ਪਰਫਾਰਮ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਓਪੇਰਾ ਹਾਊਸ ਦੁਨੀਆਂ ਦੀ ਬਿਹਤਰੀਨ ਥਾਵਾਂ 'ਚੋਂ ਇਕ ਹੈ। ਸਤਿੰਦਰ ਸਰਤਾਜ ਅਜਿਹੇ ਪਹਿਲੇ ਭਾਰਤੀ ਹਨ, ਜੋ ਓਪੇਰਾ ਹਾਊਸ ਚ ਆਪਣੀ ਗਾਇਕੀ ਨਾਲ ਰੰਗ ਬੰਨਣ ਜਾ ਰਹੇ ਹਨ। ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by Satinder Sartaaj (@satindersartaaj) on Apr 26, 2019 at 1:41am PDT


ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਸੰਗੀਤ ਜਗਤ ਦੇ ਉਹ ਕੋਹੀਨੂਰ ਹਨ, ਜੋ ਆਪਣੀ ਮਿੱਠੜੀ ਆਵਾਜ਼ ਨਾਲ ਸਾਰਿਆਂ ਨੂੰ ਰੂਹਾਨ ਕਰ ਦਿੰਦੇ ਹਨ। ਸਤਿੰਦਰ ਸਰਤਾਜ 'ਸਾਈਂ', 'ਪਾਣੀ ਪੰਜਾਂ ਦਰਿਆਵਾਂ', 'ਜਿੱਤ ਦੇ ਨਿਸ਼ਾਨ', 'ਨਿੱਕੀ ਜੇਹੀ ਕੁੜੀ', 'ਰਸੀਦ', 'ਸੱਜਣ ਰਾਜ਼ੀ' ਅਤੇ 'ਮਾਸੂਮੀਅਤ' ਵਰਗੇ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News