''ਚੰਦਰਯਾਨ 2'' ਦੇ ਸੰਪਰਕ ਟੁੱਟਣ ''ਤੇ ਬਾਲੀਵੁੱਡ ਵੀ ਹੋਇਆ ਭਾਵੁਕ, ਕੀਤੇ ਇਹ ਟਵੀਟ

9/7/2019 11:44:43 AM

ਨਵੀਂ ਦਿੱਲੀ (ਬਿਊਰੋ) — 'ਚੰਦਰਯਾਨ 2' ਨੂੰ ਲੈ ਕੇ ਆਮ ਹੋਵੇ ਜਾਂ ਖਾਸ ਹਰ ਕੋਈ ਆਪਣੀਆਂ ਨਜ਼ਰਾਂ ਬਿਨਾਂ ਹਟਾਏ ਦੇਖ ਰਿਹਾ ਸੀ। ਹਰ ਕੋਈ ਉਸ ਇਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਅਤੇ ਉਸ ਸ਼ਾਨਦਾਰ ਦ੍ਰਿਸ਼ ਨੂੰ ਹਮੇਸ਼ਾ ਲਈ ਆਪਣੀਆਂ ਅੱਖਾਂ 'ਚ ਕੈਦ ਕਰਨਾ ਚਾਹੁੰਦੇ ਸਨ ਪਰ 'ਚੰਦਰਯਾਨ 2' ਦੇ ਚੰਦ 'ਤੇ ਉੱਤਰਨ ਤੋਂ ਠੀਕ ਪਹਿਲਾਂ ਲੈਂਡਰ ਵਿਕਰਮ ਦਾ ਸੰਪਰਕ ਟੁੱਟ ਗਿਆ ਅਤੇ ਵਿਗਿਆਨੀ ਪ੍ਰੇਸ਼ਾਨ ਹੋ ਗਏ। ਵਿਗਿਆਨੀਆਂ ਦਾ ਹੌਂਸਲਾਂ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਸਰੋ ਕੰਟਰੋਲ ਸੈਂਟਰ ਤੋਂ ਵਿਗਿਆਨੀਆਂ ਨੂੰ ਸੰਬੋਧਨ ਵੀ ਕੀਤਾ। 'ਚੰਦਰਯਾਨ 2' ਦਾ ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ 'ਤੇ ਸ਼ੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਸਿਤਾਰਿਆਂ ਨੇ ਵੀ ਭਾਵੁਕ ਪੋਸਟਾਂ ਪਾਈਆਂ ਹਨ।

ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਲਿਖਿਆ, ''ਆਪਾਂ ਜਲਦੀ ਹੀ ਇਸ ਤੋਂ ਉੱਭਰ ਜਾਵਾਂਗੇ। ਭਵਿੱਖ ਉਨ੍ਹਾਂ ਦਾ ਹੁੰਦਾ ਹੈ, ਜੋ ਸੁਪਨੇ ਪੂਰੇ ਹੋਣ 'ਚ ਵਿਸ਼ਵਾਸ ਕਰਦੇ ਹਨ। ਈਸਰੋ ਦੀ ਪੂਰੀ ਟੀਮ 'ਤੇ ਸਾਨੂੰ ਮਾਣ ਹੈ, ਜੋ ਵੀ ਅਸੀਂ ਹਾਸਲ ਕੀਤਾ ਹੈ ਉਹ ਕੋਈ ਛੋਟੀ ਗੱਲ ਨਹੀਂ ਹੈ।''

— Riteish Deshmukh (@Riteishd) September 6, 2019

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਵੀ ਟਵੀਟ ਕਰਦੇ ਹੋਏ ਲਿਖਿਆ, ''ਡਿੱਗਦੇ ਹਨ ਸ਼ਹਸਵਾਰ ਹੀ ਮੈਦਾਨ-ਏ-ਜੰਗ 'ਚ, ਉਹ ਤਿਫਲ ਕੀ ਗਿਰੇ ਜੋ ਗੋਡਿਆਂ ਦੇ ਭਾਰ ਚੱਲੇ।''

— Anupam Kher (@AnupamPKher) September 6, 2019

ਫਿਲਮ ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਟਵੀਟ ਕੀਤਾ, ''ਉਮੀਦ ਕਰਦਾ ਹਾਂ ਕਿ ਉਹ ਜਲਦੀ ਤੋਂ ਲੈਂਡਰ ਨਾਲ ਸੰਪਰਕ ਸਥਾਪਤ ਕਰ ਲੈਣਗੇ। ਇਸਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਅਤੇ ਪ੍ਰਾਰਥਨਾਵਾਂ ਹਨ। ਇਹ ਜਲਦੀ ਹੋਵੇਗਾ। ਵਿਸ਼ਵਾਸ ਕਰੋ।''

— Anubhav Sinha (@anubhavsinha) September 6, 2019

ਦੱਸਣਯੋਗ ਹੈ ਕਿ 'ਚੰਦਰਯਾਨ 2 ਮਿਸ਼ਨ' 14 ਅਗਸਤ ਨੂੰ ਸ਼ੁਰੂ ਹੋਇਆ ਸੀ। 6 ਸਤੰਬਰ ਦੇਰ ਰਾਤ ਭਾਰਤ ਦਾ ਸਭ ਤੋਂ ਜ਼ਰੂਰੀ ਮਿਸ਼ਨ 'ਚੰਦਰਯਾਨ 2' ਚੰਦ ਤੋਂ ਤਕਰੀਬਨ 2 ਕਿੱਲੋਮੀਟਰ ਦੀ ਦੂਰੀ 'ਤੇ ਜਾ ਕੇ ਗੁਆਚ ਗਿਆ। ਈਸਰੋ ਦੇ ਵਿਗਿਆਨੀਆਂ ਨੇ ਇਸ ਦੀ ਅਧਿਕਾਰਿਤ ਪੁਸ਼ਟੀ ਵੀ ਕਰ ਦਿੱਤੀ ਹੈ।

— Nimrat Kaur (@NimratOfficial) September 7, 2019

Madhur Bhandarkar

Armaan Malik

Dabboo Ratnani

AR Rahman

Akshay Kumar

Karan V Grover

Surbhi Chandna



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News