ਬੁਰੀ ਤਰ੍ਹਾਂ ਫਸੀ ਕੋਇਨਾ ਮਿਤਰਾ, ਕੋਰਟ ਨੇ ਦਿੱਤੀ 6 ਮਹੀਨੇ ਦੀ ਸਜ਼ਾ

7/22/2019 1:22:30 PM

ਮੁੰਬਈ (ਬਿਊਰੋ) — ਇਕ ਚੈੱਕ ਬਾਊਂਸਿੰਗ ਮਾਮਲੇ 'ਚ ਮੈਟਰੋਪੋਲਿਟਨ ਮੈਜਿਸਟਰੇਟ ਦੀ ਕੋਰਟ ਨੇ ਅਦਾਕਾਰਾ ਕੋਇਨਾ ਮਿਤਰਾ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਕ ਮਾਡਲ ਪੂਨਮ ਸੇਠੀ ਵਲੋਂ ਦਰਜ ਕਰਵਾਏ ਗਏ ਇਸ ਮਾਮਲੇ 'ਚ ਕੋਰਟ ਨੇ ਕੋਇਨਾ ਤੋਂ 1.64 ਲੱਖ ਰੁਪਏ ਦੀ ਵਿਆਜ ਸਮੇਤ 4.64 ਲੱਖ ਰੁਪਏ ਦੇਣ ਦਾ ਹੁਕਮ ਵੀ ਦਿੱਤਾ ਹੈ।

ਸਾਲ 2013 ਦਾ ਸੀ ਮਾਮਲਾ
ਪੂਨਮ ਸੇਠੀ ਨੇ ਸਾਲ 2013 'ਚ ਕੋਇਨਾ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ, ਜਦੋਂਕਿ ਫੰਡਸ ਨਾ ਹੋਣ ਕਾਰਨ ਕੋਇਨਾ ਦਾ ਚੈੱਕ ਬਾਊਂਸ ਹੋ ਗਿਆ ਸੀ। ਹਾਲਾਂਕਿ ਕੋਇਨਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਹ ਫੈਸਲੇ ਨੂੰ ਹਾਇਰ ਕੋਰਟ 'ਚ ਚੁਣੌਤੀ ਦੇਵੇਗੀ। 

ਕੋਰਟ ਨੇ ਕੋਇਨਾ ਵਲੋਂ ਦੀਆਂ ਦਲੀਲਾਂ ਨੂੰ ਕੀਤਾ ਖਾਰਜ
ਕੋਰਟ 'ਚ ਸੁਣਵਾਈ ਦੌਰਾਨ ਮੈਜਿਸਟਰੇਟ ਨੇ ਕੋਇਨਾ ਵਲੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਦਰਅਸਲ, ਕੇਸ ਮੁਤਾਬਕ ਕੋਇਨਾ ਨੇ ਪੂਨਮ ਸੇਠੀ ਤੋਂ ਵੱਖ-ਵੱਖ ਸਮੇਂ 'ਤੇ ਲਗਭਗ 22 ਲੱਖ ਰੁਪਏ ਲਏ ਸਨ। ਇਸ ਰਕਮ ਨੂੰ ਵਾਪਸ ਕਰਨ ਲਈ ਕੋਇਨਾ ਨੇ ਇਕ ਵਾਰ ਪੂਨਮ ਨੂੰ 3 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਜੋਕਿ ਬਾਊਂਸ ਹੋ ਗਿਆ ਸੀ।

ਪਹਿਲਾਂ ਭੇਜਿਆ ਗਿਆ ਸੀ ਲੀਗਲ ਨੋਟਿਸ
ਪੂਨਮ ਨੇ ਕੋਇਨਾ ਨੂੰ ਇਸ ਤੋਂ ਬਾਅਦ ਲੀਗਲ ਨੋਟਿਸ ਭੇਜਿਆ ਸੀ ਪਰ ਜਦੋਂ ਉਨ੍ਹਾਂ ਨੇ ਰਕਮ ਵਾਪਸ ਨਹੀਂ ਕੀਤੀ ਤਾਂ ਪੂਨਮ ਨੇ 10 ਅਕਤੂਬਰ 2013 'ਚ ਕੋਰਟ 'ਚ ਕੋਇਨਾ ਖਿਲਾਫ ਕੇਸ ਕਰਵਾ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News