B''Day Spl: ਭੈਣ ਦੇ ਵਿਆਹ ''ਚ ਗਾਏ ਗੀਤ ਨਾਲ ਇੰਝ ਖੁੱਲ੍ਹੀ ਮੁਕੇਸ਼ ਦੀ ਕਿਸਮਤ

7/22/2019 1:39:34 PM

ਜਲੰਧਰ(ਬਿਊਰੋ)— ਰਾਜ ਕਪੂਰ ਦੀ ਆਵਾਜ਼ ਕਹੇ ਜਾਣ ਵਾਲੇ ਮੁਕੇਸ਼ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਮੁਕੇਸ਼ ਨੇ ਰਾਜਕਪੂਰ ਲਈ 'ਦੋਸਤ-ਦੋਸਤ ਨਾ ਰਹਾ', 'ਜੀਨਾ ਜਹਾਂ ਮਰਨਾ ਜਹਾਂ', 'ਕਹਿਤਾ ਹੈ ਜੋਕਰ', 'ਦੁਨੀਆ ਬਣਾਨੇ ਵਾਲੇ ਕਿਆ ਤੇਰੇ ਮਨ ਮੇਂ ਸਮਾਈ','ਅਵਾਰਾ ਹੂੰ' ਅਤੇ 'ਮੇਰਾ ਜੂਤਾ ਹੈ ਜਾਪਾਨੀ' ਵਰਗੇ ਮਸ਼ਹੂਰ ਗੀਤ ਗਾਏ ਹਨ। ਮੁਕੇਸ਼ ਭਾਰਤ ਹੀ ਨਹੀਂ ਵਿਦੇਸ਼ 'ਚ ਵੀ ਕਾਫੀ ਮਸ਼ਹੂਰ ਰਹੇ ਹਨ। ਮੁਕੇਸ਼ ਦਾ ਜਨਮ 22 ਜੁਲਾਈ 1923 'ਚ ਹੋਇਆ ਸੀ ਅਤੇ ਉਨ੍ਹਾਂ ਦਾ ਪੂਰਾ ਨਾਮ ਮੁਕੇਸ਼ ਚੰਦਰ ਮਾਥੁਰ ਸੀ। ਉਨ੍ਹਾਂ ਦੇ ਪਿਤਾ ਜੋਰਾਵਰ ਚੰਦਰ ਮਾਥੁਰ ਪੇਸ਼ੇ ਤੋਂ ਇੰਜੀਨੀਅਰ ਸਨ। ਮੁਕੇਸ਼ 10 ਭਰਾ-ਭੈਣ ਸਨ। ਮੁਕੇਸ਼ ਦੀ ਬਚਪਨ ਤੋਂ ਹੀ ਗੀਤਾਂ 'ਚ ਦਿਲਚਸਪੀ ਸੀ। ਉਹ ਆਪਣੇ ਕਲਾਸਮੇਟਸ ਨੂੰ ਗੀਤ ਸੁਣਾਇਆ ਕਰਦੇ ਸਨ। ਮੁਕੇਸ਼ ਨੇ 10ਵੀਂ ਕਲਾਸ ਤੋਂ ਬਾਅਦ ਪੜਾਈ ਛੱਡ ਦਿੱਤੀ ਸੀ ਅਤੇ ਪੀਡਬਲੂਡੀ 'ਚ ਨੌਕਰੀ ਕਰਨ ਲੱਗੇ ਸਨ।
PunjabKesari

ਇੰਝ ਖੁੱਲ੍ਹੀ ਕਿਸਮਤ

ਮੁਕੇਸ਼ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਸਨ। ਇਕ ਵਾਰ ਉਹ ਆਪਣੇ ਰਿਸ਼ਤੇਦਾਰ ਮੋਤੀਲਾਲ ਦੀ ਭੈਣ ਦੇ ਵਿਆਹ 'ਚ ਗੀਤ ਗਾ ਰਹੇ ਸਨ। ਮੋਤੀਲਾਲ ਨੂੰ ਮੁਕੇਸ਼ ਦੀ ਆਵਾਜ਼ ਬਹੁਤ ਪਸੰਦ ਆਈ। ਉਹ ਉਨ੍ਹਾਂ ਨੂੰ ਗੀਤਾਂ ਦੀ ਟ੍ਰੇਨਿੰਗ ਲਈ ਮੁੰਬਈ ਲੈ ਕੇ ਆਏ। ਮੁਕੇਸ਼ ਨੇ 1941 'ਚ ਫਿਲਮ 'ਨਿਰਦੋਸ਼' 'ਚ ਅਦਾਕਾਰੀ ਕੀਤੀ ਅਤੇ ਨਾਲ ਹੀ ਇਸ ਫਿਲਮ ਦੇ ਗੀਤ ਵੀ ਖੁਦ ਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ 'ਮਸ਼ੂਕ', 'ਆਹ', 'ਅਨੁਰਾਗ' ਅਤੇ 'ਦੁਲਹਨ' 'ਚ ਵੀ ਬਤੌਰ ਐਕਟਰ ਕੰਮ ਕੀਤਾ। ਮੁਕੇਸ਼ ਨੇ ਆਪਣੇ ਕਰੀਅਰ 'ਚ ਸਭ ਤੋਂ ਪਹਿਲਾ ਗੀਤ 'ਦਿਲ ਹੀ ਬੁਝਾ ਹੂਆ ਹੋ ਤੋਂ' ਗਾਇਆ ਸੀ। ਫਿਲਮ-ਉਦਯੋਗ 'ਚ ਉਨ੍ਹਾਂ ਦਾ ਸ਼ੁਰੂਆਤੀ ਦੌਰ ਮੁਸ਼ਕਲਾਂ ਭਰਿਆ ਸੀ ਪਰ ਇਕ ਦਿਨ ਉਨ੍ਹਾਂ ਦੀ ਆਵਾਜ਼ ਦਾ ਜਾਦੂ ਕੇ. ਐੱਲ. ਸਹਿਗਲ 'ਤੇ ਚੱਲ ਗਿਆ। ਮੁਕੇਸ਼ ਦਾ ਗੀਤ ਸੁਣ ਕੇ ਸਹਿਗਲ ਵੀ ਸੋਚ 'ਚ ਪੈ ਗਏ ਸਨ। 50 ਦੇ ਦਹਾਕੇ 'ਚ ਮੁਕੇਸ਼ ਨੂੰ ਸ਼ੋਮੈਨ ਰਾਜ ਕਪੂਰ ਦੀ ਆਵਾਜ਼ ਕਿਹਾ ਜਾਣ ਲੱਗਾ।
PunjabKesari

200 ਤੋਂ ਜ਼ਿਆਦਾ ਫਿਲਮਾਂ ਲਈ ਗਾਏ ਗੀਤ

ਮੁਕੇਸ਼ ਨੇ 40 ਸਾਲ ਦੇ ਲੰਬੇ ਕਰੀਅਰ 'ਚ ਲੱਗਭਗ 200 ਤੋਂ ਜ਼ਿਆਦਾ ਫਿਲਮਾਂ ਲਈ ਗੀਤ ਗਾਏ। ਮੁਕੇਸ਼ ਉਸ ਜਮਾਣੇ ਦੇ ਹਰ ਸੁਪਰਸਟਾਰ ਦੀ ਆਵਾਜ਼ ਬਣੇ। ਮੁਕੇਸ਼ ਦੀ ਆਵਾਜ਼ ਦਾ ਜਾਦੂ ਲੋਕਾਂ 'ਤੇ ਕਿਵੇਂ ਦਾ ਸੀ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਕ ਵਾਰ ਇਕ ਲੜਕੀ ਬੀਮਾਰ ਹੋ ਗਈ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਜੇਕਰ ਮੁਕੇਸ਼ ਆ ਕੇ ਉਸ ਨੂੰ ਆਪਣਾ ਗੀਤ ਸੁਣਾਵੇ ਤਾਂ ਉਹ ਠੀਕ ਹੋ ਸਕਦੀ ਹੈ। ਡਾਕਟਰ ਕੋਲੋਂ ਇਸ ਗੱਲ ਦਾ ਪਤਾ ਲੱਗਣ 'ਤੇ ਮੁਕੇਸ਼ ਤੁਰੰਤ ਉਸ ਲੜਕੀ ਨੂੰ ਮਿਲਣ ਪਹੁੰਚ ਗਏ ਅਤੇ ਉਨ੍ਹਾਂ ਨੇ ਉਸ ਲੜਕੀ ਨੂੰ ਗੀਤ ਸੁਣਾਇਆ।
PunjabKesari

ਸਟੇਜ ਸ਼ੋਅ ਦੌਰਾਨ ਹੋਈ ਮੌਤ

ਮੁਕੇਸ਼ ਨੇ 200 ਤੋਂ ਜ਼ਿਆਦਾ ਫਿਲਮਾਂ ਨੂੰ ਆਪਣੀ ਆਵਾਜ਼ ਦਿੱਤੀ। ਮੁਕੇਸ਼ ਦਾ ਦਿਹਾਂਤ 27 ਅਗਸਤ, 1976 ਨੂੰ ਅਮਰੀਕਾ 'ਚ ਇਕ ਸਟੇਜ ਸ਼ੋਅ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਇਆ। ਉਸ ਸਮੇਂ ਉਹ ਗਾ ਰਹੇ ਸਨ, 'ਏਕ ਦਿਨ ਬਿਕ ਜਾਏਗਾ ਮਾਟੀ ਕੇ ਮੋਲ, ਜਗ ਮੇਂ ਰਹਿ ਜਾਏਂਗੇ ਪਿਆਰੇ ਤੇਰੇ ਬੋਲ'।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News