Chhapaak Review : ਹੌਂਸਲੇ ਦਾ ਦੂਜਾ ਨਾਮ ਹੈ ‘ਛਪਾਕ’

1/10/2020 10:18:31 AM

ਫਿਲਮ: ‘ਛਪਾਕ’
ਨਿਰਮਾਤਾ: ਫਾਕਸ ਸਟਾਰ ਸਟੂਡੀਓਜ਼, ਦੀਪਿਕਾ ਪਾਦੁਕੋਣ, ਗੋਬਿੰਦ ਸਿੰਘ ਸੰਧੂ, ਮੇਘਨਾ ਗੁਲਜ਼ਾਰ
ਨਿਰਦੇਸ਼ਕ: ਮੇਘਨਾ ਗੁਲਜ਼ਾਰ
ਲੇਖਕ: ਅਤਿਕਾ ਚੌਹਾਨ, ਮੇਘਨਾ ਗੁਲਜ਼ਾਰ
ਸਿਨੇਮਾ ਨੂੰ ਹਮੇਸ਼ਾ ਤੋਂ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਰਿਹਾ ਹੈ ਅਤੇ ਬੀਤੇ ਸਾਲਾਂ ਵਿਚ ਪਰਦੇ ਨੇ ਇਸ ਗੱਲ ਨੂੰ ਲਗਾਤਾਰ ਸਾਬਿਤ ਵੀ ਕੀਤਾ ਹੈ। ਅਜੋਕੇ ਸਮੇਂ ਵਿਚ ਜਿਸ ਤਰ੍ਹਾਂ ਨਾਲ ਸਾਮਜਿਕ ਮੁੱਦਿਆਂ ਵਾਲੀਆਂ ਅਤੇ ਔਰਤਾਂ ਦੀ ਤਰਾਸਦੀ ਨੂੰ ਦਿਖਾਉਣ ਵਾਲੀਆਂ ਫਿਲਮਾਂ ਦਾ ਟਰੈਂਡ ਚਲਿਆ ਹੈ, ਉਸੇ ਵਿਚਕਾਰ ਮੇਘਨਾ ਗੁਲਜ਼ਾਰ ਨਿਰਦੇਸ਼ਿਤ ਅਤੇ ਦੀਪੀਕਾ ਪਾਦੁਕੋਣ ਅਭਿਨੀਤ ‘ਛਪਾਕ’ ਸਭ ਤੋਂ ਮਜ਼ਬੂਤ ਕਾਂਟੈਂਟ ਦੇ ਨਾਲ ਪੇਸ਼ ਹੋਈ ਹੈ।

ਕਹਾਣੀ

ਕਹਾਣੀ ਐਸਿਡ ਅਟੈਕ ਵਿਕਟਿਮ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਕਹਾਣੀ ਦੀ ਸ਼ੁਰੂਆਤ ਐਸਿਡ ਵਿਕਟਿਮ ਸਰਵਾਈਵਰ ਮਾਲਤੀ (ਦੀਪਿਕਾ ਪਾਦੁਕੋਣ) ਤੋਂ ਹੁੰਦੀ ਹੈ, ਜੋ ਨੌਕਰੀ ਦੀ ਭਾਲ ਵਿਚ ਹੈ। ਇਸ ਕੋਸ਼ਿਸ਼ ਵਿਚ ਉਸ ਨੂੰ ਵਾਰ-ਵਾਰ ਤੇਜ਼ਾਬੀ ਹਮਲੇ ਨਾਲ ਹੋਏ ਉਸ ਦੇ ਬਦਸੂਰਤ ਚਿਹਰੇ ਦੀ ਯਾਦ ਦਵਾਈ ਜਾਂਦੀ ਹੈ। ਕਈ ਸਰਜਰੀਆਂ ਤੋਂ ਲੰਘ ਚੁੱਕੀ ਮਾਲਤੀ ਨੂੰ ਜਦੋਂ ਇਕ ਪੱਤਰਕਾਰ ਲੱਭ ਕੇ ਉਸ ਦਾ ਇੰਟਵਿਊ ਲੈਂਦੀ ਹੈ, ਤਾਂ ਕਹਾਣੀ ਦੀ ਦੂਜੀ ਪਰਤਾਂ ਖੁੱਲ੍ਹਦੀਆਂ ਹਨ। ਮਾਲਤੀ ਐਸਿਡ ਵਿਕਟਿਮ ਸਰਵਾਈਵਰਸ ਲਈ ਕੰਮ ਕਰਨ ਵਾਲੇ ਐੱਨਜੀਓ ਨਾਲ ਜੁੜਦੀ ਹੈ, ਜਿੱਥੇ ਕਈ ਐਸਿਡ ਵਿਕਟਿਮਸ ਨਾਲ ਐੱਨਜੀਓ ਚਲਾ ਰਹੇ ਅਮੋਲ (ਵਿਕ੍ਰਾਂਤ ਮੇਸੀ) ਨਾਲ ਮਿਲਦੀ ਹੈ। ਉਸ ਤੋਂ ਬਾਅਦ ਤੇਜ਼ਾਬੀ ਹਮਲੇ ਦੀ ਸ਼ਿਕਾਰ ਦੂਜੀਆਂ ਲੜਕੀਆਂ ਰਾਹੀਂ ਮਾਲਤੀ ਦੀ ਭਿਆਨਕ ਤਰਾਸਦੀ ਸਾਹਮਣੇ ਆਉਂਦੀ ਹੈ। 19 ਸਾਲ ਦੀ ਖੂਬਸੂਰਤ ਅਤੇ ਹੱਸਮੁਖ ਮਾਲਤੀ (ਦੀਪਿਕਾ ਪਾਦੁਕੋਣ) ਸਿੰਗਰ ਬਣਨ ਦੇ ਸੁਪਨੇ ਦੇਖਦੀ ਰਹੀ ਪਰ ਬਸ਼ੀਰ ਖਾਨ ਉਰਫ ਬਬੂ ਦੁਆਰਾ ਕੀਤੇ ਗਏ ਐਸਿਡ ਅਟੈਕ ਤੋਂ ਬਾਅਦ ਉਸ ਦੀ ਜ਼ਿੰਦਗੀ ਪਹਿਲਾਂ ਵਰਗੀ ਨਾ ਰਹਿ ਗਈ। ਘਰ ਵਿਚ ਟੀ. ਵੀ. ਦੀ ਬੀਮਾਰੀ ਨਾਲ ਪੀੜਤ ਭਰਾ, ਆਰਥਿਕ ਤੰਗੀ ਨਾਲ ਲੜ ਰਹੇ ਮਾਤਾ-ਪਿਤਾ ਅਤੇ ਉਸ ਵਿਚ ਮਾਲਤੀ ਦੀ ਅਣਗਿਣਤ ਸਰਜਰੀਆਂ, ਪੁਲਸ ਇੰਵੈਸਟੀਗੇਸ਼ਨ ਅਤੇ ਕੋਰਟ- ਕਚਿਹਰੀ ਦੇ ਚੱਕਰ, ਤੇਜ਼ਾਬੀ ਹਮਲੇ ਤੋਂ ਬਾਅਦ ਗਰਾਬ ਹੋਏ ਚਿਹਰੇ ਅਤੇ ਸਮਾਜ ਦੀਆਂ ਗੱਲਾਂ ਵਿਚਕਾਰ ਇਕ ਚੀਜ਼ ਨਹੀਂ ਬਦਲਦੀ ਅਤੇ ਉਹ ਹੁੰਦਾ ਹੈ, ਪਰਿਵਾਰ ਦਾ ਸਪੋਰਟ ਅਤੇ ਵਕੀਲ ਅਰਚਨਾ (ਮਧੁਰਜੀਤ ਸਰਘੀ) ਦਾ ਮਾਲਤੀ ਨੂੰ ਇਨਸਾਫ ਦਿਵਾਉਣ ਦਾ ਜਜ਼ਬਾ। ਅਰਚਨਾ ਦੀ ਪ੍ਰੇਰਨਾ ਨਾਲ ਹੀ ਉਹ ਐਸਿਡ ਨੂੰ ਬੈਨ ਕੀਤੇ ਜਾਣ ਦੀ ਮੰਗ ਦਰਜ ਕਰਦੀ ਹੈ। ਇਸ ਭਿਆਨਕ ਸਫਰ ਵਿਚ ਮਾਲਤੀ ਦਾ ਚਿਹਰਾ ਚਾਹੇ ਖੋਹ ਲਿਆ ਜਾਂਦਾ ਹੈ ਪਰ ਉਸ ਦੀ ਮੁਸਕਾਨ ਕੋਈ ਨਹੀਂ ਖੋਹ ਪਾਉਂਦਾ।

ਮਿਊਜ਼ਿਕ

ਫਿਲਮ ਵਿਚ ਸਿਰਫ 3 ਗੀਤ ਹਨ ਪਰ ਸਭ ਦਾ ਮਿਊਜ਼ਿਕ ਕਾਫੀ ਵਧੀਆ ਹੈ। ਹਰ ਗੀਤ ਦਿਲ ਨੂੰ ਛੂਹ ਜਾਂਦਾ ਹੈ। ਉਥੇ ਹੀ ਜੇਕਰ ਬੈਕਗ੍ਰਾਉਂਡ ਸਕੋਰ ਦੀ ਗੱਲ ਕਰੀਏ ਤਾਂ ਉਹ ਪੂਰੀ ਤਰ੍ਹਾਂ ਨਾਲ ਫਿਲਮ ਨੂੰ ਸਪੋਰਟ ਕਰਦਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News