ਗੁਰਦਾਸ ਮਾਨ ਮੁੜ ਮੁਸ਼ਕਿਲਾਂ ''ਚ, ਦਰਜ ਹੋਈ ਸ਼ਿਕਾਇਤ

10/14/2019 3:42:47 PM

ਕੋਲਕਾਤਾ (ਬਿਊਰੋ) : ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਕੋਲਕਾਤਾ ਦੀ ਇਕ ਦੁਰਗਾ ਪੂਜਾ ਕਮੇਟੀ ਨੇ ਉਨ੍ਹਾਂ ਖਿਲਾਫ ਇਕਰਾਰਨਾਮਾ ਤੋੜਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਗਾਇਕ ਗੁਰਦਾਸ ਮਾਨ ਨੇ ਪਹਿਲਾ ਤੋਂ ਤੈਅ ਪ੍ਰੋਗਰਾਮ 'ਚ ਪਰਫਾਰਮ ਕਰਨ ਤੋਂ ਇਨਕਾਰ ਕਰ ਦਿੱਤਾ। 22 ਪਾਲੀ ਦੀ ਦੁਰਗਾ ਪੂਜਾ ਕਮੇਟੀ ਨੇ ਨਰਾਤਿਆਂ ਦੇ ਦਿਨਾਂ 'ਚ ਯਾਨੀ ਕਿ 6 ਅਕਤੂਬਰ ਨੂੰ ਫੇਮਸ ਗਾਇਕ ਮਾਨ ਨੂੰ ਪ੍ਰੋਗਰਾਮ ਕਰਨ ਲਈ ਬੁਲਾਇਆ ਗਿਆ ਸੀ ਪਰ ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚ ਕੇ ਗੁਰਦਾਸ ਮਾਨ ਨੇ ਆਪਣੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ।

ਹਾਲਾਂਕਿ, ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਗੁਰਦਾਸ ਮਾਨ ਨੂੰ ਪੰਡਾਲ ਅਤੇ ਜਗ੍ਹਾ ਦਾ ਵੀਡੀਓ ਦਿਖਾਇਆ, ਜਿਸ ਤੋਂ ਬਾਅਦ ਗਾਇਕ ਨੇ ਤੁਰੰਤ ਉੱਥੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਉਨ੍ਹਾਂ ਨੇ “ਸਿੱਖ ਨੈਤਿਕਤਾ ਦਾ ਨਿਰਾਦਰ ਕਿਹਾ ਕਿਉਂਕਿ ਲੋਕ ਨੰਗੇ ਸਿਰ ਉੱਥੇ ਵੜ੍ਹ ਰਹੇ ਸਨ ਅਤੇ ਜੁੱਤੀਆਂ ਪਾ ਕੇ ਜਾ ਰਹੇ ਸਨ।'' ਪ੍ਰਬੰਧਕਾਂ ਨੇ ਗੁਰਦਾਸ ਮਾਨ ਤੇ ਉਨ੍ਹਾਂ ਦੀ ਟੀਮ ਦੀ ਰਿਹਾਇਸ਼ ਅਤੇ ਉਡਾਣ ਦੀਆਂ ਟਿਕਟਾਂ ਲਈ 25 ਲੱਖ ਰੁਪਏ ਦਾ ਪ੍ਰਬੰਧ ਕੀਤਾ ਸੀ। ਰੁਪਏ ਦੀ ਐਡਵਾਂਸ ਅਦਾਇਗੀ 12.8 ਲੱਖ ਰੁਪਏ ਵੀ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਪੂਜਾ ਕਮੇਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਨਾਲ ਜਾਣਕਾਰੀ ਦਿੱਤੀ ਗਈ ਸੀ ਅਤੇ ਪੰਡਾਲ ਥੀਮ ਬਾਰੇ ਗਾਇਕ ਨੂੰ ਪੂਰੀ ਜਾਣਕਾਰੀ ਸੀ। ਦੁਰਗਾ ਪੂਜਾ ਕਮੇਟੀ ਦੇ ਆਨਰੇਰੀ ਜਨਰਲ ਸੱਕਤਰ ਓਮ ਪ੍ਰਕਾਸ਼ ਪਾਂਡੇ ਨੇ ਕਿਹਾ, ਕਮੇਟੀ ਨੇ ਗੁਰਦਾਸ ਮਾਨ ਖਿਲਾਫ ਇਕਰਾਰਨਾਮਾ ਤੋੜਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰੋਗਰਾਮ ਦੀ ਰਕਮ ਵਾਪਸ ਕਰਨ ਲਈ ਗੁਰਦਾਸ ਮਾਨ ਨੇ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News