ਰੌਸ਼ਨ ਪ੍ਰਿੰਸ ਤੇ ਸਾਰਾ ਗੁਰਪਾਲ ਹੁਣ ਇਸ ਫਿਲਮ ''ਚ ਆਉਣਗੇ ਨਜ਼ਰ

10/14/2019 4:45:59 PM

ਜਲੰਧਰ (ਬਿਊਰੋ) —  ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਦੀ ਸੂਟਿੰਗ 'ਚ ਰੁੱਝੇ ਹੋਏ ਹਨ। 'Sehar' ਟਾਈਟਲ ਹੇਠ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਯੂਰਪ ਦੇ ਸ਼ਹਿਰ ਹੰਗਰੀ 'ਚ ਚੱਲ ਰਹੀ ਹੈ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਸਾਵਨ ਰੂਪੋਵਾਲੀ, ਨਵ ਬਾਜਵਾ, ਧੀਰਜ ਕੁਮਾਰ, ਸਾਰਾ ਗੁਰਪਾਲ, ਜਸਵੰਤ ਰਾਠੌਰ ਤੇ ਨਿਰਮਲ ਰਿਸ਼ੀ ਸਮੇਤ ਹੋਰ ਕਈ ਵੱਡੇ ਅਦਾਕਾਰ ਦਿਖਾਈ ਦੇਣਗੇ। ਕੁਝ ਦਿਨ ਪਹਿਲਾਂ ਸਾਰਾ ਗੁਰਪਾਲ ਤੇ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਿਸੇ ਵਿਦੇਸ਼ੀ ਮੁਲਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਫਲਕ ਫਿਲਮ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣ ਰਹੀ ਹੈ। ਇਹ ਫਿਲਮ ਸਿਰਾਜੁਦੀਨ ਅੰਸਾਰੀ ਦੇ ਡਾਇਰੈਕਸ਼ਨ 'ਚ ਬਣ ਰਹੀ ਹੈ।

ਦੱਸ ਦਈਏ ਕਿ ਇਸ ਫਿਲਮ ਤੋਂ ਇਲਾਵਾ ਰੌਸ਼ਨ ਪ੍ਰਿੰਸ ਗਿੱਪੀ ਗਰੇਵਾਲ ਦੀ ਫਿਲਮ 'ਚ ਵੀ ਕੰਮ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਇਸ ਨਵੀਂ ਫਿਲਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਉਹ ਇਹ ਜਾਨਣ ਲਈ ਉਤਾਵਲੇ ਹਨ ਕਿ ਇਸ ਫਿਲਮ 'ਚ ਉਹ ਕਿਸ ਤਰ੍ਹਾਂ ਦਾ ਕਿਰਦਾਰ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News