ਟੀ-ਸੀਰੀਜ਼ ਦੀ ਫਿਲਮ ''ਡਾਕਾ'' ਦਾ ਰੋਮਾਂਟਿਕ ਟਰੈਕ ''ਕੋਈ ਆਏ ਨਾ ਰੱਬਾ'' ਰਿਲੀਜ਼ (ਵੀਡੀਓ)

10/14/2019 6:06:22 PM

ਚੰਡੀਗੜ੍ਹ (ਬਿਊਰੋ)— ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਹੰਬਲ ਮੋਸ਼ਨ ਪਿਕਚਰਸ ਨਾਲ ਮਿਲ ਕੇ ਆਪਣੀ ਆਉਣ ਵਾਲੀ ਫ਼ਿਲਮ 'ਡਾਕਾ' ਰਿਲੀਜ਼ ਕਰਨ ਲਈ ਤਿਆਰ ਹਨ। ਸੋਮਵਾਰ ਨੂੰ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਰੋਮਾਂਟਿਕ ਟਰੈਕ 'ਕੋਈ ਆਏ ਨਾ ਰੱਬਾ' ਰਿਲੀਜ਼ ਕੀਤਾ। ਬੀ ਪਰਾਕ ਨੇ ਇਸ ਗੀਤ ਨੂੰ ਗਾਇਆ ਹੈ ਤੇ ਗੀਤ ਦੇ ਬੋਲ ਕੁਮਾਰ ਨੇ ਲਿਖੇ ਹਨ। ਰੋਚਕ ਕੋਹਲੀ ਨੇ ਇਸ ਗੀਤ ਨੂੰ ਸੰਗੀਤ ਦੇਣ ਦੇ ਨਾਲ-ਨਾਲ ਕੰਪੋਜ਼ ਵੀ ਕੀਤਾ ਹੈ।
ਇਸ ਗੀਤ ਬਾਰੇ ਗੱਲ ਕਰਦਿਆਂ ਬੀ ਪਰਾਕ ਨੇ ਕਿਹਾ, ''ਕੋਈ ਆਏ ਨਾ ਰੱਬਾ' ਇਕ ਅਜਿਹਾ ਗੀਤ ਹੈ, ਜੋ ਦਰਸ਼ਕਾਂ ਦੇ ਦਿਲਾਂ ਦੀਆਂ ਤਾਰਾਂ ਨੂੰ ਛੂਹੇਗਾ। ਇਹ ਗੀਤ ਦਰਸ਼ਕਾਂ ਨੂੰ ਰੋਣ ਲਈ ਮਜਬੂਰ ਕਰੇਗਾ ਤੇ ਹਰ ਜਜ਼ਬਾਤ ਨੂੰ ਜਗਾਏਗਾ। ਮੈਂ ਆਪਣੇ ਵਲੋਂ ਇਸ ਗੀਤ ਨਾਲ ਇਨਸਾਫ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਹੈ ਕਿ ਦਰਸ਼ਕ ਵੀ ਇਸ ਨੂੰ ਉਨਾ ਹੀ ਪਿਆਰ ਕਰਨਗੇ। ਮੈਂ ਫਿਲਮ ਦਾ ਟਰੇਲਰ ਦੇਖਿਆ, ਜੋ ਬਹੁਤ ਜ਼ਬਰਦਸਤ ਹੈ। ਮੇਰੇ ਵਲੋਂ ਫਿਲਮ ਦੀ ਸਾਰੀ ਟੀਮ ਨੂੰ ਫਿਲਮ ਦੀ ਰਿਲੀਜ਼ ਲਈ ਸ਼ੁਭ ਕਾਮਨਾਵਾਂ।'

ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤੀ ਫਿਲਮ 'ਡਾਕਾ' 'ਚ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੇ ਨਾਲ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ. ਜੇ., ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦਰ ਤੇ ਸ਼ਹਿਨਾਜ਼ ਗਿੱਲ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਖੁਦ ਗਿੱਪੀ ਗਰੇਵਾਲ ਨੇ ਲਿਖਿਆ ਹੈ। ਇਸ ਪੂਰੇ ਪ੍ਰਾਜੈਕਟ ਨੂੰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਜਤਿੰਦਰ ਸ਼ਾਹ, ਅਦਿਤਿਆ ਦੇਵ, ਜੇ. ਕੇ. ਤੇ ਰੋਚਕ ਕੋਹਲੀ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਤੇ ਵਿਨੋਦ ਅਸਵਾਲ 'ਡਾਕਾ' ਦੇ ਕੋ-ਪ੍ਰੋਡਿਊਸਰ ਹਨ। 'ਡਾਕਾ' 1 ਨਵੰਬਰ, 2019 ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News