ਰਾਜ ਘਰਾਣੇ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਨੇ ਕਰਵਾਇਆ ਗੁਪਤ ਤਰੀਕੇ ਨਾਲ ਵਿਆਹ

10/15/2019 9:07:56 AM

ਮੁੰਬਈ (ਬਿਊਰੋ) — ਮਸ਼ਹੂਰ ਅਦਾਕਾਰਾ ਮੋਹਿਨਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੇ ਵਿਆਹ ਦੌਰਾਨ ਕੀਤੀਆਂ ਜਾਣ ਵਾਲੀਆਂ ਕੁਝ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਮੋਹਿਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

mohena singh के लिए इमेज परिणाम

ਇਹ ਤਸਵੀਰਾਂ ਉਸ ਦੀ ਮਹਿੰਦੀ ਸੈਰੇਮਨੀ ਦੀਆਂ ਹਨ, ਜਿਨ੍ਹਾਂ 'ਚ ਉਸ ਨੇ ਕਾਫੀ ਭਾਰੀ ਜਿਊਲਰੀ ਪਾਈ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਮੋਹਿਨਾ ਦੀ ਸੈਰੇਮਨੀ ਦੌਰਾਨ ਫਿਲਮ ਅਤੇ ਟੀ. ਵੀ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਸਿਤਾਰੇ ਉਸ ਦੀ ਮਹਿੰਦੀ ਸੈਰੇਮਨੀ 'ਤੇ ਪਹੁੰਚੇ ਸਨ।

mohena singh के लिए इमेज परिणाम
ਦੱਸ ਦਈਏ ਕਿ ਮੋਹਿਨਾ ਦੀ ਇਸੇ ਸਾਲ ਫਰਵਰੀ 'ਚ ਮੰਗਣੀ ਹੋਈ ਸੀ। ਉਹ ਇਕ ਰਜਵਾੜਿਆਂ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਹ ਮੱਧ ਪ੍ਰਦੇਸ਼ ਦੇ ਰੀਵਾ ਦੀ ਰਾਜ ਕੁਮਾਰੀ ਹੈ। ਮੋਹਿਨਾ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕੀਰਤੀ ਸਿੰਘਾਨੀਆ ਦਾ ਕਿਰਦਾਰ ਨਿਭਾ ਚੁੱਕੀ ਹੈ ਅਤੇ ਫਿਲਮਾਂ 'ਚ ਵੀ ਕਿਸਮਤ ਆਜ਼ਮਾ ਰਹੀ ਹੈ। ਫਿਲਹਾਲ ਉਹ ਇਕ ਫਿਲਮ 'ਚ ਨਜ਼ਰ ਵੀ ਆ ਚੁੱਕੀ ਹੈ।


ਦੱਸਣਯੋਗ ਹੈ ਕਿ ਮੋਹਿਨਾ ਦਾ ਵਿਆਹ ਉੱਤਰਾਖੰਡ ਦੇ ਕੈਬਿਨੇਟ ਮੰਤਰੀ ਅਤੇ ਅਧਿਆਤਮਿਕ ਗੁਰੂ ਸਤਪਾਲ ਮਹਾਰਾਜ ਦੇ ਛੋਟੇ ਪੁੱਤਰ ਸੁਯੱਸ਼ ਰਾਵਤ ਨਾਲ ਹੋ ਰਿਹਾ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News