ਬਿੱਗ ਬੌਸ 13: ਸਿਧਾਰਥ-ਆਰਤੀ ਦੇ ਰਿਸ਼ਤੇ 'ਤੇ ਉੱਠੇ ਸਵਾਲ, ਰਸ਼ਮੀ ਦੇਸਾਈ ਦੇ ਨਿਕਲੇ ਹੰਝੂ

10/3/2019 8:36:47 AM

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 13' ਨੇ ਸ਼ੁਰੂ ਹੁੰਦੇ ਹੀ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿੱਥੇ ਇਕ ਪਾਸੇ ਘਰ ਦਾ ਫਾਰਮੈਟ ਲੋਕਾਂ ਨੂੰ ਪਸੰਦ ਆ ਰਿਹਾ ਹੈ, ਇਸ ਦੇ ਨਾਲ ਹੀ ਘਰ 'ਚ ਘਮਾਸਾਨ ਮਚ ਚੁੱਕਿਆ ਹੈ। ਜੇਕਰ ਗੱਲ ਕੀਤੀ ਜਾਵੇ ਕੱਲ ਦੇ ਐਪੀਸੋਡ ਦੀ ਤਾਂ ਬੀਤੇ ਦਿਨ ਸਾਰੇ ਮੈਂਬਰਾਂ ਨੇ ਐਲੀਮੀਨੇਸ਼ਨ ਟਾਸਕ ਨੂੰ ਪੂਰਾ ਕੀਤਾ, ਜਿਸ ਤੋਂ ਬਾਅਦ ਵਾਰ-ਵਾਰ ਘਰ 'ਚ ਖਾਣੇ ਨੂੰ ਲੈ ਕੇ ਲੜਾਈ ਹੁੰਦੀ ਰਹੀ। ਇਸ ਤੋਂ ਬਾਅਦ ਸ਼ੋਅ ਦੇ ਨਵੇਂ ਪ੍ਰੋਮੋ 'ਚ ਸਾਫ ਹੋ ਗਿਆ ਹੈ ਕਿ 'ਬਿੱਗ ਬੌਸ' ਦੇ ਘਰ 'ਚ ਕਾਫੀ ਹੰਗਾਮਾ ਹੋਣ ਵਾਲਾ ਹੈ। ਘਰ ਦੇ ਮੈਂਬਰਾਂ ਨੂੰ ਲਗਜਰੀ ਟਾਸਕ 'ਚ ਹਿੱਸਾ ਲੈਂਦੇ ਦਿਖਾਇਆ ਗਿਆ ਹੈ। 'ਬਿੱਗ ਬੌਸ' ਵੱਲੋਂ ਮਿਲੇ ਟਾਸਕ ਦਾ ਨਾਂ ਹਸਪਤਾਲ ਹੈ, ਜਿਸ 'ਚ ਘਰ ਨੂੰ ਦੋ ਟੀਮਾਂ 'ਚ ਵੰਡ ਦਿੱਤਾ ਜਾਵੇਗਾ। ਇਕ ਟੀਮ ਡਾਕਟਰ ਤੇ ਦੂਜੀ ਟੀਮ ਮਰੀਜ਼ ਬਣੇਗੀ।


ਦੱਸ ਦਈਏ ਕਿ ਪ੍ਰੋਮੋ 'ਚ ਸਿਧਾਰਥ ਸ਼ੁਕਲਾ ਮਰੀਜ਼ ਬਣੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦਾ ਇਲਾਜ ਪਾਰਸ ਛਾਬੜਾ ਕਰ ਰਹੇ ਹਨ। ਇਲਾਜ ਦੇ ਨਾਂ 'ਤੇ ਪਾਰਸ ਸਿਧਾਰਥ 'ਤੇ ਚਿਕੜ ਪਾਉਂਦਾ ਹੈ ਅਤੇ ਚਿਹਰੇ 'ਤੇ ਪੇਂਟ ਲਾਉਂਦਾ ਹੈ। ਸਿਧਾਰਥ 'ਤੇ ਕਚਰਾ ਵੀ ਸੁੱਟਿਆ ਜਾਂਦਾ ਹੈ, ਜਿਸ ਨੂੰ ਦੇਖ ਰਸ਼ਮੀ ਦੇ ਹੰਝੂ ਨਿਕਲ ਜਾਂਦੇ ਹਨ। ਇਸੇ ਦੌਰਾਨ ਸ਼ੇਫਾਲੀ ਬੱਗਾ ਆਰਤੀ 'ਤੇ ਜ਼ੁਬਾਨੀ ਤੀਰ ਚਲਾਉਂਦੀ ਹੈ। ਸੇਫਾਲੀ, ਆਰਤੀ ਨੂੰ ਕਹਿੰਦੀ ਹੈ ਕਿ, ਸਿਧਾਰਥ ਤੇ ਉਸ ਦੀ ਲਵ ਸਟੋਰੀ ਦਾ ਕੀ ਹੋਇਆ ਸੀ? ਵਿਆਹ ਟੁੱਟ ਗਿਆ ਸੀ ਨਾ ਤੁਹਾਡਾ,,,। ਜਿਸ 'ਤੇ ਆਰਤੀ ਚੁੱਪਚਾਪ ਹੱਸਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸਿਧਾਰਥ, ਪਾਰਸ ਨੂੰ ਕਹਿੰਦੇ ਹਨ ਕਿ ਟੌਰਚਰ ਓਨਾ ਹੀ ਕਰਨਾ ਚਾਹੀਦਾ ਹੈ, ਜਿੰਨਾ ਤੁਸੀਂ ਬਾਅਦ 'ਚ ਬਰਦਾਸ਼ਤ ਕਰ ਪਾਓ। ਉਂਝ ਆਉਣ ਵਾਲੇ ਐਪੀਸੋਡ ਦੇ ਪ੍ਰੋਮੋ ਨੂੰ ਦੇਖ ਕੇ ਇਕ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ 'ਬਿੱਗ ਬੌਸ' 'ਚ ਖੂਬ ਮਨੋਰੰਜਨ ਹੋਣ ਵਾਲਾ ਹੈ।

 

 
 
 
 
 
 
 
 
 
 
 
 
 
 

#BiggBoss13 ke task mein hua painful attack! Kya gharwale seh paayenge ek dusre par kiye hue vaar? Dekhiye aaj raat 10:30 baje. Anytime on @voot @vivo_india @beingsalmankhan #BiggBoss #BB13 #SalmanKhan

A post shared by Colors TV (@colorstv) on Oct 1, 2019 at 9:58pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News