ਕਾਜੋਲ ਤੇ ਧੀ ਦੇ ''ਕੋਰੋਨਾ ਪਾਜ਼ੀਟਿਵ'' ਹੋਣ ਦੀਆਂ ਖ਼ਬਰਾਂ ਦਾ ਅਜੈ ਦੇਵਗਨ ਨੇ ਦੱਸਿਆ ਸੱਚ
3/31/2020 3:50:03 PM

ਜਲੰਧਰ (ਵੈੱਬ ਡੈਸਕ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਭਰ ਵਿਚ 'ਲੌਕ ਡਾਊਨ' ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੁਝ ਦਿਨ ਪਹਿਲਾਂ ਅਜੈ ਦੇਵਗਨ ਦੀ ਪਤਨੀ ਕਾਜੋਲ ਅਤੇ ਬੇਟੀ ਸਿੰਗਾਪੁਰ ਤੋਂ ਪਰਤੀਆਂ ਸਨ। ਕਾਜੋਲ ਦੀ ਬੇਟੀ ਉਥੇ ਹੀ ਪੜਾਈ ਕਰਦੀ ਹੈ। ਕਾਜੋਲ ਬੇਟੀ ਨਾਲ ਏਅਰਪੋਰਟ 'ਤੇ ਨਜ਼ਰ ਆਈ ਸੀ। ਕੁਝ ਅਜਿਹੀਆਂ ਵੀ ਖ਼ਬਰਾਂ ਆਈਆਂ ਸਨ ਕਿ ਕਾਜੋਲ ਤੇ ਉਸਦੀ ਧੀ ਨੂੰ 'ਕੋਰੋਨਾ' ਦੇ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
Thank you for asking. Kajol & Nysa are absolutely fine. The rumour around their health is unfounded, untrue & baseless🙏
— Ajay Devgn (@ajaydevgn) March 30, 2020
ਦੱਸ ਦੇਈਏ ਕਿ ਦੋਵਾਂ ਮਾਂ-ਧੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਜੰਗਲ ਵਿਚ ਅੱਗ ਵਾਂਗ ਫੇਲ ਗਈ। ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਚਿੰਤਾ ਜਾਹਿਰ ਕਰਨੀ ਸ਼ੁਰੂ ਕਰ ਦਿੱਤੀ। ਤਮਾਮ ਫੈਨਜ਼ ਨੇ ਕਾਜੋਲ ਅਤੇ ਅਜੈ ਦੇਵਗਨ ਨੂੰ ਮੈਸੇਜ ਕਰਕੇ ਸਿਹਤ ਬਾਰੇ ਪੁੱਛਿਆ ਹੈ। ਹਾਲਾਂਕਿ ਅਜੈ ਦੇਵਗਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲ ਹੀ ਵਿਚ ਅਜੇ ਦੇਵਗਨ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਕਾਜੋਲ ਤੇ ਮੇਰੀ ਧੀ ਦੋਨੋਂ ਠੀਕ ਹਨ। ਅਜੈ ਦੇਵਗਨ ਨੇ ਟਵੀਟ ਵਿਚ ਕਿਹਾ, ''ਧੰਨਵਾਦ ਇਨ੍ਹੀ ਫਿਕਰ ਕਰਨ ਲਈ। ਕਾਜੋਲ ਅਤੇ ਬੇਟੀ ਪੂਰੀ ਤਰ੍ਹਾਂ ਠੀਕ ਹੈ। ਉਸਦੀ ਸਿਹਤ ਨੂੰ ਲੈ ਕੇ ਉਡਾਈਆਂ ਜਾਣ ਵਾਲੀਆਂ ਅਫਵਾਹਾਂ ਝੂਠੀਆਂ ਅਤੇ ਬੇਬੁਨਿਆਦ ਹਨ।''
ਦੱਸਣਯੋਗ ਹੈ ਕਿ ਦੁਨੀਆਂ ਭਰ ਵਿਚ 'ਕੋਰੋਨਾ ਵਾਇਰਸ' ਨੇ ਹਾਹਾਕਾਰ ਮਚਾਇਆ ਹੋਇਆ ਹੈ। ਇਸਦੀ ਦੀ ਲਪੇਟ ਵਿਚ ਹੁਣ ਤੱਕ ਕਈ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। 'ਕੋਰੋਨਾ' ਕਰਕੇ ਫ਼ਿਲਮਾਂ ਦੀ ਸ਼ੂਟਿੰਗ ਅਤੇ ਉਨ੍ਹਾਂ ਦੀ ਰਿਲੀਜ਼ਿੰਗ ਡੇਟ ਨੂੰ ਪੋਸਟਪੋਨ ਕਰ ਦਿੱਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ