ਕੋਰੋਨਾ ਤੋਂ ਡਰੇ ਅਮਿਤਾਭ, ਕਿਹਾ- ਮੁੰਬਈ ਸ਼ਹਿਰ ਨੂੰ ਇੰਨਾ ਸ਼ਾਂਤ ਪਹਿਲਾਂ ਕਦੇ ਨਹੀਂ ਦੇਖਿਆ
3/19/2020 12:01:43 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਚਲਦੇ ਆਮ ਲੋਕਾਂ ਤੋਂ ਇਲਾਵਾ ਸਾਰੇ ਬਾਲੀਵੁੱਡ ਸਿਤਾਰੇ ਵੀ ਦਹਿਸ਼ਤ ਵਿਚ ਹਨ। ਕਈ ਸਿਤਾਰੇ ਘਰ ਤੋਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਅਮਿਤਾਭ ਬੱਚਨ ਦਾ ਨਾਮ ਵੀ ਸ਼ਾਮਿਲ ਹੈ। ਬਿੱਗ ਬੀ ਘਰ ਵਿਚ ਬੈਠ ਸੋਸ਼ਲ ਮੀਡੀਆ ਰਾਹੀਂ ਫੈਨਜ਼ ਤੱਕ ਕੋਈ ਨਾ ਕੋਈ ਜਾਣਕਾਰੀ ਪਹੁੰਚਾ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਟਵੀਟ ਲਗਾਤਾਰ ਵਾਇਰਲ ਹੋ ਰਹੇ ਹਨ।
T 3474 - Never before have I seen the city Mumbai, in such complete silence .. suddenly you feel you are the only inhabitant of Mumbai .. be safe be in precaution and remain well ..
— Amitabh Bachchan (@SrBachchan) March 18, 2020
ਹਾਲ ਹੀ ਵਿਚ ਇਕ ਵਾਰ ਫਿਰ ਅਮਿਤਾਭ ਬੱਚਨ ਦਾ ਟਵੀਟ ਸਾਹਮਣੇ ਆਇਆ ਹੈ। ਇਸ ਵਿਚ ਵੀ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਜ਼ਿਕਰ ਕੀਤਾ ਹੈ। ਬਿੱਗ ਬੀ ਨੇ ਲਿਖਿਆ, ‘‘ਮੁੰਬਈ ਸ਼ਹਿਰ ਨੂੰ ਇੰਨਾ ਸ਼ਾਂਤ ਪਹਿਲਾਂ ਕਦੇ ਨਹੀਂ ਦੇਖਿਆ। ਅਚਾਨਕ ਅਜਿਹਾ ਲੱਗ ਰਿਹਾ ਹੈ ਜਿਵੇਂ ਮੁੰਬਈ ਵਿਚ ਸਿਰਫ ਮੈਂ ਇਕੱਲਾ ਰਹਿੰਦਾ ਹਾਂ। ਤੁਸੀਂ ਸਭ ਸੁਰੱਖਿਅਤ ਰਹੋ ਅਤੇ ਆਪਣਾ ਖਿਆਲ ਰੱਖੋ।’’
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਕੀਤਾ ਖੁਲਾਸਾ, ਇਸ ਕਾਰਨ ਆਲੀਸ਼ਾਨ ਬੰਗਲਾ ਛੱਡ ਰਹਿੰਦੇ ਹਨ ਛੋਟੇ ਜਿਹੇ ਫਲੈਟ ’ਚ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਿੱਗ ਬੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਪੋਸਟ ਕੀਤੇ ਹਨ। ਪਿਛਲੇ ਦਿਨੀਂ ਅਮਿਤਾਭ ਬੱਚਨ ਨੇ ਟਵਿਟਰ ’ਤੇ ਹੱਥ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਤੇ ਇਕ ਸਟੈਂਪ ਲੱਗੀ ਸੀ। ਇਸ ਸਟੈਂਪ ਵਿਚ ਸੈਲਫ ਆਈਸੋਲੇਸ਼ਨ ਯਾਨੀ ਕੋਰੰਟਾਈਨ ਹੋਣ ਦੇ ਬਾਰੇ ਵਿਚ ਲਿਖਿਆ ਗਿਆ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਬਿੱਗ ਬੀ ਖੁੱਦ ਆਈਸੋਲੇਸ਼ਨ ਵਿਚ ਹਨ ਪਰ ਅਜਿਹਾ ਨਹੀਂ ਹੈ। ਇਹ ਸਟੈਂਪ ਬੀਐਮਸੀ ਵਲੋਂ ਉਨ੍ਹਾਂ ਲੋਕਾਂ ’ਤੇ ਲਗਾਈ ਜਾ ਰਹੀ ਹੈ, ਜੋ ਕੋਰੰਟਾਈਨ ਵਿਚ ਹਨ।
ਇਹ ਵੀ ਪੜ੍ਹੋ: ਕੋਰੋਨਾ ਨੇ ਫਿਲਮ ਇੰਡਸਟਰੀ ਕੀਤੀ ਫਲਾਪ, ਘਰ ਬੈਠੇ ਸਿਤਾਰੇ ਹੁਣ ਕਰ ਰਹੇ ਹਨ ਅਜਿਹੇ ਕੰਮ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ