ਕਰੀਨਾ ਕਪੂਰ ਨੇ ਸ਼ੇਅਰ ਕੀਤੀ ਤਸਵੀਰ, ''ਕੋਰੋਨਾ ਵਾਇਰਸ'' ਨਾਲ ਨਿਕਲਿਆ ਕਨੈਕਸ਼ਨ

3/19/2020 1:09:19 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦੇ ਡਰ ਨਾਲ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਖੁਦ ਨੂੰ ਘਰ 'ਚ ਬੰਦ ਕਰ ਲਿਆ ਹੈ। ਇਸ ਸਮੇਂ ਕਿਸੇ ਵੀ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ। ਅਜਿਹੇ 'ਚ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੋ ਗਏ ਹਨ। ਇਸ 'ਚ ਕਰੀਨਾ ਕਪੂਰ ਖਾਨ ਵੀ ਪਿੱਛੇ ਨਹੀਂ ਹੈ। ਉਂਝ ਤਾਂ ਕਰੀਨਾ ਇੰਸਟਾਗ੍ਰਾਮ 'ਤੇ ਘੱਟ ਹੀ ਤਸਵੀਰਾਂ ਸ਼ੇਅਰ ਕਰਦੀ ਹੈ ਪਰ ਕੋਰੋਨਾ ਵਾਇਰਸ ਕਾਰਨ ਮਿਲੀਆਂ ਛੁੱਟੀਆਂ 'ਚ ਉਸ ਨੇ ਆਪਣੇ ਫੈਨਜ਼ ਨਾਲ ਕੁਝ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਕਰੀਨਾ ਕਪੂਰ ਨੇ ਆਪਣੀ ਇਕ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦਾ ਕਨੈਕਸ਼ਨ ਕੋਰੋਨਾ ਵਾਇਰਸ ਨਾਲ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ''ਇਹ ਮੈਂ ਹਾਂ, ਜਦੋਂ ਇਸ ਸਮੇਂ ਕੋਈ ਵੀ ਮੇਰੇ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ। #StayHome #StaySafe।'' ਕਰੀਨਾ ਨੇ ਕੋਰੋਨਾ ਦੇ ਚੱਲਦਿਆਂ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਸਵੀਰ 'ਚ ਕਰੀਨਾ ਕਪੂਰ ਬੇਹੱਦ ਕਿਊਟ ਦਿਸ ਰਹੀ ਹੈ।

 
 
 
 
 
 
 
 
 
 
 
 
 
 

Me... when someone tries to shake my hand these days! #StayHome #StaySafe #SocialDistancing

A post shared by Kareena Kapoor Khan (@kareenakapoorkhan) on Mar 18, 2020 at 5:03am PDT

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਇਕ ਮਹਾਮਾਰੀ ਵਾਂਗ ਫੈਲ ਰਿਹਾ ਹੈ। ਹੁਣ ਤੱਕ ਭਾਰਤ 'ਚ 151 ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰ ਤੇ ਸੂਬਾ ਸਰਕਾਰ ਨੇ ਮਿਲ ਕੇ ਇਸ ਮਹਾਮਾਰੀ ਨਾਲ ਲੜਨ ਦੀ ਮੁਹਿੰਮ 'ਚ ਜੁੱਟੀ ਹੈ। ਹਾਲਾਂਕਿ ਇਸ ਨਾਲ ਫਿਲਮ ਇੰਡਸਟਰੀ ਤੋਂ ਇਲਾਵਾ ਕਈ ਹੋਰਨਾਂ ਉਦਯੋਗਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਸਿਨੇਮਾਘਰ ਬੰਦ ਕਰ ਦਿੱਤੇ ਹਨ ਅਤੇ ਫਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਅਜਿਹੇ 'ਚ ਦਿਹਾੜੀ ਮਜ਼ਦੂਰਾਂ ਦੀ ਰੋਜੀ-ਰੋਟੀ ਖਤਰੇ 'ਚ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News