ਕੋਰੋਨਾ ਕਾਰਨ ਰੁਕਿਆ ਪਾਰਸ ਤੇ ਸ਼ਹਿਨਾਜ਼ ਦਾ ਵਿਆਹ, ਘਰ ’ਚੋਂ ਬਾਹਰ ਆਏ ਸਾਰੇ ਮੁਕਾਬਲੇਬਾਜ਼
3/19/2020 1:28:11 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆ ਹੁਣ ਰਿਐਲਿਟੀ ਸ਼ੋਅ ਵੀ ਮੁਸੀਬਤ ਵਿਚ ਪੈ ਗਏ ਹਨ। ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੇ ਵਿਆਹ ਦਾ ਸ਼ੋਅ ਯਾਨੀ ‘ਮੁਝਸੇ ਸ਼ਾਦੀ ਕਰੋਗੇ’ ਹੁਣ ਕੋਰਾਨਾ ਵਾਇਰਸ ਦੇ ਚਲਦੇ ਮੁਸੀਬਤ ਵਿਚ ਪੈ ਗਿਆ ਹੈ। ਰਿਪੋਰਟਸ ਦੀਆਂ ਮੰਨੀਏ ਤਾਂ ਇਸ ਸ਼ੋਅ ਦੇ ਸਾਰੇ ਮੁਕਾਬਲੇਬਾਜ਼ਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ ਹੈ ਅਤੇ ਸ਼ੋਅ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ। ਖਬਰ ਹੈ ਕਿ ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਸਮੇਤ ਸ਼ੋਅ ਦੇ ਸਾਰੇ ਮੁਕਾਬਲੇਬਾਜ਼ਾਂ ਨੂੰ ਵੀ ਘਰ ਭੇਜ ਦਿੱਤਾ ਗਿਆ ਹੈ।
ਇਸ ਸ਼ੋਅ ਦੇ ਕੁੱਝ ਮੁਕਾਬਲੇਬਾਜ਼ਾਂ ਅਤੇ ਸ਼ਹਿਨਾਜ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਘਰ ’ਚੋਂ ਬਾਹਰ ਨਜ਼ਰ ਆ ਰਹੇ ਹਨ। ਇਸ ਸ਼ੋਅ ਦੇ ਕਾਂਨਸੈਪਟ ਮੁਤਾਬਕ ਸ਼ਹਿਨਾਜ਼ ਅਤੇ ਪਾਰਸ ਤਾਂ ਇਸ ਘਰ ’ਚੋਂ ਸਮੇਂ-ਸਮੇਂ ’ਤੇ ਬਾਹਰ ਨਿਕਲ ਆਉਂਦੇ ਸਨ ਪਰ ਮੁਕਾਬਲੇਬਾਜ਼ਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਸੀ। ਕੋਰੋਨਾ ਵਾਇਰਸ ਦੇ ਲਗਾਤਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਫਿਲਮ ਅਤੇ ਟੀ.ਵੀ. ਨਾਲ ਜੁੜੀਆਂ ਸੰਸਥਾਵਾਂ ਨੇ ਫੈਸਲਾ ਲਿਆ ਕਿ ਸਾਰੇ ਸ਼ੋਅਜ਼ ਅਤੇ ਫਿਲਮਾਂ ਦੀ ਸ਼ੂਟਿੰਗ 31 ਮਾਰਚ ਤੱਕ ਲਈ ਰੋਕ ਦਿੱਤੀ ਜਾਵੇ।
ਅਜਿਹੇ ਵਿਚ ਇਸ ਰਿਐਲਿਟੀ ਸ਼ੋਅ ਦੀ ਵੀ ਸ਼ੂਟਿੰਗ ਹੁਣ ਰੋਕ ਦਿੱਤੀ ਗਈ ਹੈ। ਉਥੇ ਹੀ ਵਿਕਾਸ ਗੁਪਤਾ ਨੇ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਸ਼ਹਿਨਾਜ਼ ਅਤੇ ਕੁੱਝ ਹੋਰ ਮੁਕਾਬਲੇਬਾਜ਼ ਚਿਹਰੇ ’ਤੇ ਮਾਸਕ ਲਗਾਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:ਕੋਰੋਨਾ ਤੋਂ ਡਰੇ ਅਮਿਤਾਭ, ਕਿਹਾ- ਮੁੰਬਈ ਸ਼ਹਿਰ ਨੂੰ ਇੰਨਾ ਸ਼ਾਂਤ ਪਹਿਲਾਂ ਕਦੇ ਨਹੀਂ ਦੇਖਿਆ
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਕੀਤਾ ਖੁਲਾਸਾ, ਇਸ ਕਾਰਨ ਆਲੀਸ਼ਾਨ ਬੰਗਲਾ ਛੱਡ ਰਹਿੰਦੇ ਹਨ ਛੋਟੇ ਜਿਹੇ ਫਲੈਟ ’ਚ
ਇਹ ਵੀ ਪੜ੍ਹੋ: ਗੁੱਸੇ ’ਚ ਆਈ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ