ਕਰਨ ਔਜਲਾ ਨੇ ਪਿਤਾ ਨੂੰ ਕੀਤਾ ਯਾਦ, ਪੋਸਟ ਸ਼ੇਅਰ ਕਰਕੇ ਆਖੀ ਇਹ ਗੱਲ

3/19/2020 1:53:06 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ। ਆਪਣੇ ਗੀਤਾਂ ਨਾਲ ਸ਼ੌਹਰਤ ਖੱਟਣ ਵਾਲੇ ਕਰਨ ਔਜਲਾ ਦੇ ਸੀਨੇ 'ਚ ਅਜਿਹਾ ਦਰਦ ਲੁਕਿਆ ਹੈ, ਜਿਸ ਦੀ ਚੀਸ ਅੱਜ ਵੀ ਉਹ ਝੱਲ ਰਹੇ ਹਨ। ਦਰਅਸਲ, ਕਰਨ ਔਜਲਾ ਨੇ ਨਿੱਕੀ ਉਮਰੇ ਹੀ ਆਪਣੇ ਪਿਤਾ ਨੂੰ ਹਮੇਸ਼ਾ ਲਈ ਗੁਆਹ (ਖੋਹ) ਲਿਆ ਸੀ। ਦੱਸ ਦਈਏ ਕਿ ਕੋਈ ਵੀ ਇਨਸਾਨ ਆਪਣੀ ਜਿੰਨੀ ਮਰਜੀ ਸ਼ੌਹਰਤ ਹਾਸਲ ਕਰ ਲਵੇ ਪਰ ਮਾਪਿਆਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ, ਜਿਸ ਦੇ ਚੱਲਦਿਆਂ ਕਰਨ ਔਜਲਾ ਵੀ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।
PunjabKesari
ਦੱਸ ਦਈਏ ਕਿ ਹਾਲ ਹੀ ਵਿਚ ਕਰਨ ਔਜਲਾ ਨੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਸ਼ੇਅਰ ਕਰਦਿਆਂ ਕਰਨ ਨੇ ਕੈਪਸ਼ਨ 'ਚ ਲਿਖਿਆ, ''ਬਾਪੂ ਸਿਰ 'ਤੇ ਨਹੀਂ ਸੀਗਾ, ਚਾਚੇ ਕੀਤੀ ਦੇਖ ਰੇਖ।''
ਕਰਨ ਔਜਲਾ ਹਮੇਸ਼ਾ ਹੀ ਆਪਣੇ ਪਿਤਾ ਨੂੰ ਮਿਸ ਕਰਦੇ ਰਹਿੰਦੇ ਹਨ ਕਿਉਂਕਿ ਪਿਤਾ ਕਿਸੇ ਵੀ ਬੱਚੇ ਦੀ ਜ਼ਿੰਦਗੀ 'ਚ ਅਜਿਹਾ ਥਾਂ ਰੱਖਦਾ ਹੈ ਜੋ ਨਾ ਸਿਰਫ ਬੱਚੇ ਦੀ ਜ਼ਿੰਦਗੀ ਦੀਆਂ ਔਖੀਆ ਰਾਹਾਂ ਨੂੰ ਅਸਾਨ ਕਰ ਦਿੰਦਾ ਹੈ, ਸਗੋਂ ਹਰ ਮੋੜ 'ਤੇ ਉਸ ਦਾ ਸਹਾਰਾ ਬਣਦਾ ਹੈ।

ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਹ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹਨ, ਜਿਨ੍ਹਾਂ ਦੀ ਕਲਮ 'ਚੋਂ ਨਿਕਲੇ ਗੀਤ ਨਾਮੀ ਗਾਇਕ ਜਿਵੇਂ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ਼ ਅਖਤਰ, ਹਰਫ ਚੀਮਾ, ਦਿਲਪ੍ਰੀਤ ਢਿੱਲੋਂ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਹਨ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ, ਜੋ ਕਿ ਬਹੁਤ ਸੁਪਰਹਿੱਟ ਹਨ ਅਤੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News