'ਕੋਰੋਨਾ ਵਾਇਰਸ' ਨੂੰ ਲੈ ਕੇ ਹਨੀ ਸਿੰਘ ਨੇ ਲੋਕਾਂ ਨੂੰ ਇੰਝ ਕੀਤਾ ਜਾਗਰੂਕ (ਵੀਡੀਓ)
3/19/2020 2:42:03 PM

ਜਲੰਧਰ (ਬਿਊਰੋ) — ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅਜਿਹੇ 'ਚ ਸੂਬਾ ਸਰਕਾਰ ਦੇ ਨਾਲ-ਨਾਲ ਪੰਜਾਬੀ ਤੇ ਬਾਲੀਵੁੱਡ ਸਿਤਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹਾਲ ਹੀ 'ਚ ਪ੍ਰਸਿੱਧ ਗਾਇਕ ਯੋ ਯੋ ਹਨੀ ਸਿੰਘ ਨੇ 'ਕੋਰੋਨਾ ਵਾਇਰਸ' ਨੂੰ ਲੈ ਕੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹਨੀ ਸਿੰਘ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਕੋਰੋਨਾ ਵਾਇਰਸ ਮਜ਼ਾਕ ਨਹੀਂ ਹੈ।'' ਇਸ ਵੀਡੀਓ 'ਤੇ ਕਾਫੀ ਲੋਕਾਂ ਨੇ ਕੁਮੈਂਟਸ ਕੀਤੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਰੋਜ਼ਾਨਾ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ, ਹੁਣ ਤੱਕ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਕੁੱਲ 219,237 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ 9 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 169 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਅਤੇ ਹਾਲੇ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼
ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ