ਪੂਰੇ ਪਰਿਵਾਰ ਸਮੇਤ ਬਾਲੀਵੁੱਡ ਐਕਟਰ 'ਕੋਰੋਨਾ' ਦਾ ਸ਼ਿਕਾਰ
4/8/2020 8:26:04 AM
ਜਲੰਧਰ (ਵੈੱਬ ਡੈਸਕ) - 'ਰਾਕ ਆਨ', 'ਵੋ ਲਹਮੇ' ਅਤੇ 'ਏਅਰ ਲਿਫਟ' ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਭਿਨੇਤਾ ਪੂਰਬ ਕੋਹਲੀ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੂਰਬ ਕੋਹਲੀ ਨੇ ਦੱਸਿਆ ਹੈ ਕਿ ਉਹ ਅਤੇ ਉਸਦਾ ਪੂਰਾ ਪਰਿਵਾਰ 'ਕੋਰੋਨਾ ਵਾਇਰਸ' ਪਾਜ਼ੀਟਿਵ ਸੀ। ਪੂਰਬ ਕੋਹਲੀ ਇਸ ਸਮੇਂ ਆਪਣੇ ਪਰਿਵਾਰ ਨਾਲ ਲੰਡਨ ਵਿਚ ਹਨ। ਦੱਸ ਦੇਈਏ ਕਿ ਪੂਰਬ ਕੋਹਲੀ ਆਪਣੇ ਪਰਿਵਾਰ ਨਾਲ ਪਿਛਲੇ 2 ਹਫਤਿਆਂ ਤੋਂ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਦੱਸਿਆ ਹੈ ਕਿ ਉਨ੍ਹਾਂ ਦੇ ਜਰਨਲ ਫਿਜ਼ੀਸ਼ਅਨ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ 'ਕੋਰੋਨਾ' ਦੀ ਲਪੇਟ ਵਿਚ ਆ ਗਿਆ ਸੀ। ਪਹਿਲਾ ਮੇਰੇ ਪਰਿਵਾਰ ਨੂੰ ਆਮ ਫਲੂ ਵਰਗੇ ਲੱਛਣ ਸਨ ਪਰ ਬਾਅਦ ਵਿਚ ਪਤਾ ਲੱਗਾ ਕਿ ਸਾਰੇ 'ਕੋਰੋਨਾ' ਪੀੜਤ ਹਨ।
ਪੂਰਬ ਕੋਹਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਵਿਚ ਲਿਖਿਆ ਹੈ, ''ਸਭ ਤੋਂ ਪਹਿਲਾ ਮੇਰੀ ਬੇਟੀ ਇਨਾਇਆ ਨੂੰ ਕੋਰੋਨਾ ਹੋਇਆ। ਪਹਿਲਾ ਉਸਨੂੰ ਹਲਕਾ ਕਫ ਅਤੇ ਸਰਦੀ ਸੀ। ਦੋ ਦਿਨ ਬਾਅਦ ਮੇਰੀ ਪਤਨੀ ਨੂੰ ਸ਼ਾਤੀ ਵਿਚ ਦਰਦ ਹੋਣ ਲੱਗੀ। ਪਤਨੀ ਤੋਂ ਬਾਅਦ ਮੈਨੂੰ ਕਾਫੀ ਸਰਦੀ ਲੱਗਣ ਲੱਗੀ ਪਰ ਉਹ ਇਕ-ਦੋ ਦਿਨ ਵਿਚ ਠੀਕ ਹੋ ਗਈ ਸੀ। ਇਸ ਤੋਂ ਬਾਅਦ ਮੈਨੂੰ ਕਫ ਦੀ ਸ਼ਿਕਾਇਤ ਹੋਣ ਲੱਗੀ। ਇਹ ਪੂਰੇ 3 ਦਿਨ ਤਕ ਚੱਲਿਆ। ਸਭ ਦਾ ਤਾਪਮਾਨ 100-101 ਰਿਹਾ ਪਰ ਬੇਟੀ ਨੂੰ 3 ਦਿਨ ਤਕ 104 ਬੁਖਾਰ ਰਿਹਾ। ਉਹਨੂੰ ਜ਼ੁਕਾਮ ਤੇ ਖਾਂਸੀ ਵੀ ਸੀ। ਫਿਰ ਪੰਜਵੇ ਦਿਨ ਉਸਦਾ ਬੁਖਾਰ ਉਤਰ ਗਿਆ।''
#BTS #OutofLove @rickypatel642
A post shared by Purab H Kohli (@purab_kohli) on Nov 24, 2019 at 1:36am PST
ਪੂਰਬ ਕੋਹਲੀ ਨੇ ਦੱਸਿਆ ਕਿ, ''ਹੁਣ ਮੇਰਾ ਪਰਿਵਾਰ ਕੋਰੋਨਾ ਮੁਕਤ ਹੋ ਚੁੱਕਾ ਹੈ। ਅਸੀਂ ਦਿਨ ਵਿਚ 4 ਤੋਂ 5 ਵਾਰ ਗਰਮ ਪਾਣੀ ਦੇ ਗਰਾਰੇ ਕਰਦੇ ਸਨ। ਅਦਰਕ ਅਤੇ ਸ਼ਾਹਿਦ ਦੀ ਵਰਤੋਂ ਕਰਨ ਨਾਲ ਸਾਨੂੰ ਕਾਫੀ ਲਾਭ ਮਿਲਿਆ। ਅਸੀਂ ਪਾਣੀ ਦੀ ਬੋਤਲ ਨੂੰ ਆਪਣੀ ਸ਼ਾਤੀ 'ਤੇ ਵੀ ਰੱਖਿਆ ਗਿਆ ਸੀ, ਜਿਸ ਨਾਲ ਤਕਲੀਫ ਕਾਫੀ ਘੱਟ ਹੋਈ। ਕਿਰਪਾ ਕਰਕੇ ਤੁਸੀਂ ਵੀ ਘਰ ਵਿਚ ਹੀ ਰਹੋ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ