ਕੋਰੋਨਾ ਵਾਇਰਸ 'ਤੇ ਰਾਮ ਗੋਪਾਲ ਦਾ ਅਜੀਬੋ-ਗਰੀਬ ਟਵੀਟ, ਖੂਬ ਹੋ ਰਿਹੈ ਵਾਇਰਲ

3/5/2020 4:07:05 PM

ਨਵੀਂ ਦਿੱਲੀ (ਬਿਊਰੋ) : ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੋਕ ਇਸ ਬੀਮਾਰੀ ਨੂੰ ਲੈ ਕੇ ਕਾਫੀ ਡਰੇ ਹੋਏ ਹਨ ਤੇ ਹਰ ਮੁਸ਼ਕਿਲ 'ਚ ਸਾਵਧਾਨੀ ਵਰਤ ਰਹੇ ਹਨ। ਬਾਲੀਵੁੱਡ ਅਦਾਕਾਰਾ ਵੀ ਲੋਕਾਂ ਨੂੰ ਸਿਹਤ ਰਹਿਣ ਲਈ ਸਲਾਹ ਦੇ ਰਹੇ ਹਨ। ਅਜਿਹੇ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਇਸ ਨੂੰ ਲੈ ਕੇ ਇਕ ਅਜੀਬ ਟਵੀਟ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਨਿਰਦੇਸ਼ਕ ਨੇ ਇਹ ਟਵੀਟ 3 ਮਾਰਚ ਨੂੰ ਕੀਤਾ ਸੀ ਪਰ ਭਾਰਤ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਹੁਣ ਇਹ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ 'ਚ ਰਾਮ ਗੋਪਾਲ ਵਰਮਾ ਨੇ ਲਿਖਿਆ, ''ਮੈਂ ਕਦੇ ਨਹੀਂ ਸੋਚਿਆ ਸੀ ਕਿ ਸਾਡੀ ਮੌਤ ਵੀ ਮੇਡ ਈਨ ਚਾਈਨਾ ਹੋਵੇਗੀ।'' ਇਸ ਟਵੀਟ ਤੋਂ ਬਾਅਦ ਨਿਰਦੇਸ਼ਕ ਨੇ ਕਈ ਹੋਰ ਵੀ ਟਵੀਟ ਕੀਤੇ ਹਨ। ਹਾਲ ਹੀ 'ਚ ਕੀਤੇ ਗਏ ਟਵੀਟ 'ਚ ਨਿਰਦੇਸ਼ਕ ਨੇ ਲਿਖਿਆ, ''ਡਿਅਰ ਵਾਇਰਸ, ਬੇਵਕੁਫ ਹੋਣ 'ਤੇ ਸਾਰਿਆਂ ਨੂੰ ਮਾਰਨ ਦੀ ਬਜਾਏ ਥੋੜ੍ਹਾ ਪੜ੍ਹ ਲਿਖ ਲਓ, ਤੁਸੀਂ ਵੀ ਸਾਡੇ ਨਾਲ ਮਰ ਜਾਓਗੇ। ਇਸ ਲਈ ਮੇਰੀ ਰਿਕਵੈਸਟ ਹੈ ਤੁਸੀਂ ਜਿਓ ਤੇ ਜੀਨ ਦਿਓ।''

ਅਗਲੇ ਟਵੀਟ 'ਚ ਰਾਮ ਗੋਪਾਲ ਨੇ ਲਿਖਿਆ, ''ਜੇ ਭਾਰਤ 'ਚ ਇਸ ਦੇ ਘੱਟ ਕੇਸ ਹਨ ਤਾਂ ਅਸੀ ਲੱਕੀ ਹਾਂ ਜਾਂ ਕੋਰੋਨਾ ਵਾਇਰਸ ਨੂੰ ਭਾਰਤੀ ਕੁਝ ਖਾਸ ਪਸੰਦ ਨਹੀਂ ਹੈ। ਦੋ ਮਹੀਨੇ ਪਹਿਲੇ ਤਕ ਜਦੋਂ ਤੁਸੀਂ ਛਿਕਦੇ ਸਨ ਤਾਂ ਤੁਸੀਂ ਉਨ੍ਹਾਂ ਨੂੰ ਦੁਆਵਾਂ ਦਿੰਦੇ ਸਨ ਪਰ ਲੋਕ ਹੁਣ ਆਪਣੀ ਜਾਨ ਬਚਾਉਣ ਲਈ ਭੱਜਦੇ ਹਨ।''

 

ਇਹ ਵੀ ਪੜ੍ਹੋ: PM ਮੋਦੀ ਸਮੇਤ ਫਿਲਮੀ ਸਿਤਾਰਿਆਂ ਦੀ ਪਹਿਲੀ ਇੰਸਟਾਗ੍ਰਾਮ ਤਸਵੀਰ, ਜਾਣੋ ਕੁਲ ਫਾਲੋਅਰਸ ਤੇ ਪੋਸਟਾਂ

ਹੈਪੀ ਰਾਏਕੋਟੀ ਬਣੇ ਪਿਤਾ, ਸ਼ੇਅਰ ਕੀਤੀ ਪੁੱਤਰ ਦੀ ਤਸਵੀਰਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News