ਗੁਰੂ ਰੰਧਾਵਾ ਨਾਲ ਸੈਫਲੀ ਲੈਣ ਲਈ ਦੇਖੋ ਕਿਵੇਂ ਬਾਡੀਗਾਰਡ ਨਾਲ ਭਿੜਿਆ ਫੈਨਜ਼ (ਵੀਡੀਓ)

3/5/2020 3:55:55 PM

ਜਲੰਧਰ (ਬਿਊਰੋ) — ਮਿਊਜ਼ਿਕ ਇੰਡਸਟਰੀ 'ਚ ਕੁਝ  ਗਾਇਕਾਂ ਦੇ ਲੱਖਾਂ-ਕਰੋੜਾਂ ਦੀ ਗਿਣਤੀ 'ਚ ਫੈਨਜ਼ ਹਨ ਪਰ ਇਹ ਫੈਨਜ਼ ਕਈ ਵਾਰ ਪ੍ਰੇਸ਼ਾਨੀ ਦਾ ਵੀ ਕਾਰਨ ਬਣ ਜਾਂਦੇ ਹਨ। ਅਜਿਹਾ ਹੀ ਕੁਝ ਗਾਇਕ ਗੁਰੂ ਰੰਧਾਵਾ ਨਾਲ ਵੀ ਹੋਇਆ ਹੈ। ਗੁਰੂ ਰੰਧਾਵਾ ਬੀਤੇ ਦਿਨੀਂ ਆਪਣੀ ਟੀਮ ਨਾਲ ਜੋਧਪੁਰ ਪਹੁੰਚੇ ਸਨ। ਏਅਰਪੋਰਟ 'ਤੇ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਗੁਰੂ ਰੰਧਾਵਾ ਦੇ ਬਾਹਰ ਆਉਂਦੇ ਹੀ ਉਨ੍ਹਾਂ ਦੇ ਫੈਨਜ਼ ਬੇਕਾਬੂ ਹੋ ਗਏ ਅਤੇ ਸੈਲਫੀਆਂ ਲੈਣ ਲਈ ਧੱਕਾਮੁੱਕੀ ਕਰਨ ਲੱਗੇ। ਇਸੇ ਦੌਰਾਨ ਗੁਰੂ ਰੰਧਾਵਾ ਦਾ ਇਕ ਸਿਰਫਿਰਾ ਪ੍ਰਸ਼ੰਸਕ ਆਇਆ ਤੇ ਵਾਰ-ਵਾਰ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਾ। ਇੰਨ੍ਹਾਂ ਹੀ ਨਹੀਂ ਇਹ ਵਿਅਕਤੀ ਗੁਰੂ ਰੰਧਾਵਾ ਦੇ ਬਾਡੀਗਾਰਡ ਨਾਲ ਵੀ ਭਿੜ ਗਿਆ। ਬਾਡੀਗਾਰਡ ਦੇ ਕਾਫੀ ਸਮਝਾਉਣ ਦੇ ਬਾਵਜੂਦ ਵੀ ਇਹ ਫੈਨਜ਼ ਸੈਲਫੀ ਲੈਣ ਲਈ ਜ਼ਿਦ 'ਤੇ ਆੜਿਆ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਗੁਰੂ ਰੰਧਾਵਾ ਨੇ ਕੋਰੋਨਾ ਵਾਇਰਸ ਕਰਕੇ ਆਪਣੇ ਫੈਨਜ਼ ਨਾਲ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

 
 
 
 
 
 
 
 
 
 
 
 
 
 

#gururandhawa crazy fan at Jodhpur airport 🎥 @ankit.bhati #viralbhayani @viralbhayani

A post shared by Viral Bhayani (@viralbhayani) on Mar 4, 2020 at 5:14am PST


ਦੱਸ ਦਈਏ ਕਿ ਗੁਰੂ ਰੰਧਾਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕਰੇਜ਼ੀ ਪ੍ਰਸ਼ੰਸਕ ਰੰਧਾਵਾ ਨਾਲ ਸੈਲਫੀ ਲੈਣ ਦੀ ਗੁਜਾਰਿਸ਼ ਕਰ ਰਿਹਾ ਹੈ ਪਰ ਗੁਰੂ ਰੰਧਾਵਾ ਕਾਫੀ ਮੱਸ਼ਕਤ ਤੋਂ ਬਾਅਦ ਉਥੋਂ ਰਵਾਨਾ ਹੋ ਜਾਂਦੇ ਹਨ। ਦੱਸ ਦਈਏ ਕਿ ਗੁਰੂ ਰੰਧਾਵਾ ਨੇ ਆਪਣੇ ਗੀਤਾਂ ਨਾਲ ਨਾ ਸਿਰਫ ਬਾਲੀਵੁੱਡ 'ਚ ਆਪਣਾ ਨਾਂ ਬਣਾਇਆ ਹੈ ਸਗੋ ਅੰਤਰਰਾਸ਼ਟਰੀ ਪੱਧਰ 'ਤੇ ਵੀ ਨਾਂ ਕਮਾਇਆ ਹੈ।

 
 
 
 
 
 
 
 
 
 
 
 
 
 

Boys gang on #surmasurma @gschandhok @sachinkhatri2015 @ravinderdagarrj @sonumalik751 🔥🔥

A post shared by Guru Randhawa (@gururandhawa) on Mar 4, 2020 at 5:37am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News