ਬਾਲੀਵੁੱਡ ''ਚ ਕੋਰੋਨਾ ਵਾਇਰਸ ਦਾ ਅਸਰ, ਫਿਲਮਾਂ ਦਾ ਰੁਕਿਆ ਕੰਮ

3/5/2020 4:30:30 PM

ਨਵੀਂ ਦਿੱਲੀ (ਬਿਊਰੋ) : ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੋਕ ਇਸ ਬੀਮਾਰੀ ਨੂੰ ਲੈ ਕੇ ਕਾਫੀ ਡਰੇ ਹੋਏ ਹਨ ਤੇ ਹਰ ਮੁਸ਼ਕਿਲ 'ਚ ਸਾਵਧਾਨੀ ਵਰਤ ਰਹੇ ਹਨ। ਇਸ ਵਾਇਰਸ ਦੇ ਡਰ ਕਾਰਨ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਸ਼ੂਟਿੰਗ ਕੈਂਸਲ ਕਰ ਦਿੱਤੀ ਹੈ। ਖਬਰ ਹੈ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਸਲਮਾਨ ਖਾਨ ਨੇ ਵੀ ਆਪਣੀ ਆਉਣ ਵਾਲੀ ਨਵੀਂ ਫਿਲਮ ‘ਰਾਧੇ’ ਦੀ ਥਾਈਲੈਂਡ ਸ਼ੂਟਿੰਗ ਕੈਂਸਲ ਕਰ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਹੁਣ ਥਾਈਲੈਂਡ ਵਿਚ ਸ਼ੂਟ ਹੋਣ ਵਾਲੇ ਸੀਕਵੈਂਸ ਦੀ ਸ਼ੂਟਿੰਗ ਮੁੰਬਈ ਵਿਚ ਕੀਤੀ ਜਾਵੇਗੀ।

 
 
 
 
 
 
 
 
 
 
 
 
 
 

Namashkaar ... hamari sabhyata mein namaste aur salaam hai! Jab #coronavirus Khatam ho jaye tab Haath milao aur gale lago.... @beingstrongindia

A post shared by Salman Khan (@beingsalmankhan) on Mar 4, 2020 at 9:12pm PST


ਹਾਲਾਂਕਿ ਥਾਈਲੈਂਡ ਸ਼ੂਟਿੰਗ ਕੈਂਸਲ ਹੋਣ ਨੂੰ ਲੈ ਕੇ ਕੋਈ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਹਾਲ ਹੀ ਵਿਚ ਦੀਪਿਕਾ ਪਾਦੂਕੋਣ ਨੇ ਵੀ ਕੋਰੋਨਾਵਾਇਰਸ ਦਾ ਖਤਰਾ ਦੇਖਦਿਆਂ ਫਰਾਂਸ 'ਚ ਪੈਰਿਸ ਫੈਸ਼ਨ ਵੀਕ 'ਤੇ ਰੈਂਪ ਦੇ ਪਲੈਨ ਨੂੰ ਕੈਂਸਲ ਕਰ ਦਿੱਤਾ ਸੀ। ਇਸ ਤੋਂ ਇਲਾਵਾ 'ਉੜੀ' ਫਿਲਮ ਦੇ ਨਿਰਮਾਤਾ ਰੌਨੀ ਸਕਰੂਵਾਲਾ ਵੱਲੋਂ ਪ੍ਰਡਿਊਸ ਕੀਤੀ ਜਾ ਰਹੀ ਫਿਲਮ 'ਸਿਤਾਰਾ' ਦੀ ਕੇਰਲ 'ਚ ਹੋਣ ਵਾਲੀ ਸ਼ੂਟਿੰਗ ਨੂੰ ਉੱਥੇ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋੋ :  ਜਦੋਂ ਸਭ ਦੇ ਸਾਹਮਣੇ ਕਾਰਤਿਕ ਨੂੰ ਲਾਉਣੇ ਪਏ ਕੈਟਰੀਨਾ ਦੇ ਪੈਰੀਂ ਹੱਥ, ਵੀਡੀਓ ਵਾਇਰਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News