ਸੋਨਮ ਤੋਂ ਆਲੀਆ ਭੱਟ ਤੱਕ, ''ਆਈਸੋਲੇਸ਼ਨ ਵਾਰਡ'' ''ਚ ਭਰਤੀ ਹੋਏ ਇਹ ਸਿਤਾਰੇ

3/18/2020 12:09:39 PM

ਮੁੰਬਈ (ਬਿਊਰੋ) — ਦੇਸ਼ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਖੌਫ ਹੈ। ਹੁਣ ਤੱਕ ਕੋਰੋਨਾ ਦੀ ਲਪੇਟ 'ਚ ਕਈ ਲੋਕ ਆ ਚੁੱਕੇ ਹਨ। ਬਾਲੀਵੁੱਡ ਸਿਤਾਰੇ ਵੀ ਕੋਰੋਨਾ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕਈ ਸਿਤਾਰਿਆਂ ਨੇ ਖੁਦ ਸੈਲਫ ਆਈਸੋਲੇਸ਼ਨ 'ਚ ਕੈਦ ਕਰ ਲਿਆ ਹੈ।
ਸੈਲਫ ਕਵਾਰੇਨਟਾਈਨ'ਚ ਪਹੁੰਚਣ ਵਾਲਿਆਂ 'ਚ ਐਕਟਿੰਗ ਕਿੰਗ ਦਿਲੀਪ ਕੁਮਾਰ ਦਾ ਵੀ ਨਾਂ ਸ਼ਾਮਲ ਹੈ। ਦਿਲੀਪ ਕੁਮਾਰ 97 ਸਾਲ ਦੇ ਹਨ ਅਤੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਦੇ ਜਰੀਏ ਦਿੱਤੀ ਸੀ। ਦਿਲੀਪ ਕੁਮਾਰ ਦਾ ਸਾਇਰਾ ਬਾਨੋ ਪੂਰੀ ਤਰ੍ਹਾਂ ਨਾਲ ਖਿਆਲ ਰੱਖ ਰਹੀ ਹੈ।
Image result for Dilip Kumar
ਅਰਜੁਨ ਕਪੂਰ ਨੇ ਵੀ ਇੰਸਟਾਗ੍ਰਾਮ ਪੋਸਟ 'ਚ ਕਵਾਰੇਨਟਾਈਨ 'ਚ ਰਹਿਣ ਦੀ ਜਾਣਕਾਰੀ ਦਿੱਤੀ ਸੀ। ਅਰਜੁਨ ਕਪੂਰ ਨੇ ਦੱਸਿਆ ਸੀ ਕਿ ਇਹ ਉਸ ਦਾ ਤੀਸਰਾ ਦਿਨ ਹੈ। ਇਸ ਤੋਂ ਪਹਿਲਾਂ ਵੀ ਅਰਜੁਨ ਕਪੂਰ ਬਚਾਅ ਦਾ ਕਾਫੀ ਧਿਆਨ ਰੱਖਦੇ ਨਜ਼ਰ ਆਏ। ਏਅਰਪੋਰਟ 'ਤੇ ਵੀ ਉਸ ਨੂੰ ਮਾਸਕ ਪਹਿਨੇ ਦੇਖਿਆ ਗਿਆ ਸੀ।
PunjabKesari
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਤੇ ਭਜਨ ਸਮਰਾਟ ਅਨੂਪ ਜਲੋਟਾ ਨੂੰ ਇਕ ਹੋਟਲ 'ਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਦਰਅਸਲ, ਅਨੂਪ ਜਲੋਟਾ ਲੰਡਨ ਤੋਂ ਪਰਤੇ ਸਨ ਤੇ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਗਰਾਨੀ 'ਚ ਰੱਖਿਆ ਗਿਆ ਹੈ ਕਿਉਂਕਿ ਵਾਇਰਸ ਦਾ ਸਭ ਤੋਂ ਜ਼ਿਆਦਾ ਖਤਰਾ 60 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਬਜੁਰਗਾਂ ਤੇ ਬੱਚਿਆਂ ਨੂੰ ਹੈ।
Image result for anup jalota
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਬਚਾਅ ਕਰ ਰਹੀ ਹੈ। ਆਲੀਆ ਭੱਟ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਆਲੀਆ ਨੇ ਦੱਸਿਆ ਕਿ ਸੈਲਫ ਕਵਾਰੇਨਟਾਈਨ ਦੇ ਬਾਵਜੂਦ ਫਿਟਨੈੱਸ ਦਾ ਪੂਰ ਧਿਆਨ ਰੱਖ ਰਹੀ ਹਾਂ।
Image result for Alia Bhatt
ਸੋਨਮ ਕਪੂਰ ਆਪਣੇ ਪਤੀ ਨਾਲ ਲੰਡਨ ਤੋਂ ਭਾਰਤ ਪਰਤੀ ਹੈ। ਭਾਰਤ ਆਉਣ ਤੋਂ ਬਾਅਦ ਉਸ ਨੇ ਖੁਦ ਨੂੰ ਆਈਸੋਲੇਸ਼ਨ 'ਚ ਰੱਖਣ ਦਾ ਫੈਸਲਾ ਕੀਤਾ ਹੈ ਤਾਂਕਿ ਬਾਕੀ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
Image result for sonam kapoor

 

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News