ਕੋਰੋਨਾ : ਡਾਇਰੈਕਟਰ ਰੋਹਿਤ ਸ਼ੈੱਟੀ ਨੇ ਮੁੰਬਈ ਪੁਲਸ ਲਈ ਦਿੱਤੇ ਸ਼ਹਿਰ ਦੇ 8 ਹੋਟਲ

4/22/2020 7:41:19 AM

ਨਵੀਂ ਦਿੱਲੀ - ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਜੰਗ ਜਾਰੀ ਹੈ। ਅਜਿਹੇ ਵਿਚ ਕੋਵਿਡ-19 ਖਿਲਾਫ ਸਿਤਾਰੇ ਵੀ ਮੈਦਾਨ ਵਿਚ ਆ ਰਹੇ ਹਨ। ਇਕ ਪਾਸੇ ਜਿਥੇ ਸਾਉਥ ਫਿਲਮ ਇੰਡਸਟਰੀ ਦੇ ਸਿਤਾਰੇ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਤਾਂ ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਬਾਲੀਵੁੱਡ ਸਿਤਾਰੇ ਨਾ ਸਿਰਫ ਆਰਥਿਕ ਮਦਦ ਕਰ ਰਹੇ ਹਨ ਸਗੋਂ ਕੋਰੋਨਾ ਯੋਧਿਆਂ ਦਾ ਮਨੋਬਲ (ਹੋਂਸਲਾ) ਵਧਾਉਂਦੇ ਹੋਏ ਹਰ ਸੰਭਵ ਤਰੀਕੇ ਨਾਲ ਧੰਨਵਾਦ ਵੀ ਕਰ ਰਹੇ ਹਨ। ਅਜਿਹੇ ਵਿਚ ਹੁਣ ਰੋਹਿਤ ਸ਼ੈੱਟੀ, ਮੁੰਬਈ ਪੁਲਸ ਲਈ ਅੱਗੇ ਆਏ ਹਨ। ਦਰਅਸਲ, ਬਾਲੀਵੁੱਡ ਦੇ ਸੁਪਰਹਿੱਟ ਨਿਰਦੇਸ਼ਕਾਂ ਵਿਚੋਂ ਇਕ ਰੋਹਿਤ ਸ਼ੈੱਟੀ ਨੇ ਕੋਰੋਨਾ ਖਿਲਾਫ ਮੈਦਾਨ ਵਿਚ ਉਤਰੀ ਮੁੰਬਈ ਪੁਲਸ ਨੂੰ ਆਪਣੇ 8 ਹੋਟਲ ਦਿੱਤੇ ਹਨ। ਖਾਸ ਗੱਲ ਹੈ ਕਿ ਇਨ੍ਹਾਂ ਹੋਟਲਾਂ ਵਿਚ ਕੋਰੋਨਾ ਨਾਲ ਲੜ ਰਹੇ ਮੁੰਬਈ ਪੁਲਸ ਨੂੰ ਨਾਸ਼ਤਾ ਅਤੇ ਡਿਨਰ ਦਾ ਵੀ ਬੰਦੋਬਸਤ ਕੀਤਾ ਜਾਵੇਗਾ। ਸੋਸ਼ਲ ਮੀਡੀਆ 'ਤੇ ਮੁੰਬਈ ਪੁਲਸ ਨੇ ਰੋਹਿਤ ਸ਼ੈੱਟੀ ਨੂੰ ਇਸ ਗੱਲ ਲਈ ਧੰਨਵਾਦ ਕੀਤਾ ਹੈ। ਉੱਥੇ ਹੀ ਇਸ ਤੋਂ ਪਹਿਲਾਂ ਵੀ ਰੋਹਿਤ ਸ਼ੈੱਟੀ ਮਦਦ ਲਈ ਅੱਗੇ ਆ ਚੁੱਕੇ ਹਨ।

ਦੱਸਣਯੋਗ ਹੈ ਕਿ ਰੋਹਿਤ ਸ਼ੈੱਟੀ ਤੋਂ ਪਹਿਲਾਂ ਸੋਨੂੰ ਸੂਦ ਵੀ ਆਪਣੇ ਹੋਟਲ ਨੂੰ ਕੁਵਾਰੰਟੀਨ ਅਤੇ ਕੋਰੋਨਾ ਯੋਧਿਆਂ ਲਈ ਖੋਲ੍ਹ ਚੁੱਕੇ ਹਨ। ਉੱਥੇ ਹੀ ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਨੇ ਆਪਣੇ ਹੋਟਲ ਨੂੰ ਮਦਦ ਲਈ ਦਿੱਤਾ ਹੈ। ਹਾਲਾਂਕਿ ਇਨ੍ਹਾਂ ਤੋਂ ਪਹਿਲਾਂ ਸ਼ਾਹਰੁਖ ਖਾਨ ਵੀ ਆਪਣਾ ਆਫਿਸ ਮਦਦ ਲਈ ਦੇ ਚੁੱਕੇ ਹਨ।   
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News