ਸੋਨੂੰ ਸੂਦ ਨੇ ਮੈਡੀਕਲ ਸਟਾਫ ਲਈ ਖੋਲ੍ਹੇ ਮੁੰਬਈ ''ਚ ਆਪਣੇ ''ਜੁਹੂ ਹੋਟਲ'' ਦੇ ਦਰਵਾਜੇ

4/8/2020 1:47:40 PM

ਜਲੰਧਰ (ਵੈੱਬ ਡੈਸਕ) - ਫਿਲਮ ਸਟਾਰ 'ਸੋਨੂੰ ਸੂਦ' ਨੇ ਖ਼ਤਰਨਾਕ 'ਕੋਰੋਨਾ ਵਾਇਰਸ' ਤੋਂ ਰਿਲੀਫ ਲਈ ਆਪਣਾ ਸਮਰਥਨ ਦਿੱਤਾ ਹੈ। ਸੋਨੂੰ ਨੇ ਮੁੰਬਈ ਦੇ ਆਪਣੇ ਜੁਹੂ ਹੋਟਲ ਵਿਚ ਡਾਕਟਰਾਂ, ਨਰਸਾਂ ਅਤੇ ਪੈਰਾਂ ਮੈਡੀਕਲ ਸਟਾਫ ਸਮੇਤ ਸਿਹਤਮੰਦ ਕਰਮਚਾਰੀਆਂ ਲਈ ਉਨ੍ਹਾਂ ਨੇ ਰੁਕਣ ਦੀ ਵਿਵਸਥਾ ਕੀਤੀ ਹੈ। ਸੋਨੂੰ ਦਾ ਮੰਨਣਾ ਹੈ ਕਿ ਹਰ ਕਿਸੇ ਲਈ ਦੇਸ਼ ਭਰ ਵਿਚ ਚਿਕਿਤਸਾ ਕਰਮਚਾਰੀਆਂ ਲਈ ਦਰਿੜਤਾ ਨਾਲ ਖੜ੍ਹੇ ਹੋਣਾ ਮਹੱਤਵਪੂਰਨ ਹੈ ਕਿਉਂਕਿ ਉਹ ਫਰੰਟਫੁੱਟ 'ਤੇ 'ਕੋਰੋਨਾ ਵਾਇਰਸ' ਦੀ ਲੜਾਈ ਲੜ ਰਹੇ ਹਨ ਅਤੇ ਦੇਸ਼ ਨੂੰ ਬਚਾਉਣ ਲਈ ਬਹਾਦੁਰੀ ਨਾਲ ਲੜ ਰਹੇ ਹਨ। ਇਸ ਬਾਰੇ ਸੋਨੂੰ ਸੂਦ ਨੇ ਇਕ ਅਧਿਕਾਰਿਕ ਬਿਆਨ ਵਿਚ ਕਿਹਾ, ''ਲੱਖਾਂ ਲੋਕਾਂ ਦੀ ਜ਼ਿੰਗਦੀ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ, ਆਪਣੇ ਦੇਸ਼ ਦੇ ਡਾਕਟਰਾਂ, ਨਰਸਾਂ ਅਤੇ ਪੈਰਾਂ ਮੈਡੀਕਲ ਸਟਾਫ ਲਈ ਥੋੜ੍ਹਾ ਬਹੁਤ ਕੁਝ ਕਰ ਪਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਇਨ੍ਹਾਂ ਅਸਲ ਹੀਰੋਜ਼ ਲਈ ਆਪਣੇ ਹੋਟਲ ਦੇ ਦਰਵਾਜੇ ਖੋਲ੍ਹਣ ਲਈ ਵਾਸਤਵ ਵਿਚ ਖੁਸ਼ ਹਾਂ।'' 
Sonu Sood hotel
ਸਾਰਿਆਂ ਵੱਲੋਂ ਮਿਲ ਰਹੇ ਸਮਰਥਨ 'ਤੇ ਸੋਨੂੰ ਸੂਦ ਨੇ ਮੰਨਿਆ ਕਿ ਇਕ ਸਮਾਜ ਦੇ ਤੌਰ 'ਤੇ ਅਸੀਂ ਸਮੂਹਿਕ ਰੂਪ ਨਾਲ ਕੋਵਿਡ 19 ਦੇ ਖਿਲਾਫ ਇਸ ਲੜਾਈ ਨੂੰ ਜਿੱਤ ਸਕਦੇ ਹਾਂ। ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰੀਏ ਫੈਨਜ਼ ਨੂੰ ਘਰ ਵਿਚ ਰਹਿਣ ਅਤੇ ਨਾਲ ਹੀ ਨਾਲ ਸਮਾਜਿਕ ਦੂਰੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ।
coronavirus
ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਫੈਡਰੇਸ਼ਨ ਵੱਲੋਂ ਭੇਜੇ ਗਏ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਕੁਲ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਸਲਮਾਨ ਖਾਨ ਇਸ ਤੋਂ ਬਾਅਦ ਮਈ ਮਹੀਨੇ ਵਿਚ 19000 ਮਜ਼ਦੂਰਾਂ ਦੇ ਅਕਾਊਂਟ ਵਿਚ 5 ਕਰੋੜ 70 ਲੱਖ ਰੁਪਏ ਟਰਾਂਸਫਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਉਹ 2 ਮਹੀਨੇ ਤਕ ਮਜ਼ਦੂਰਾਂ ਦਾ ਖਰਚਾ ਚੁੱਕਣਗੇ ਅਤੇ ਕੁਲ 10 ਕਰੋੜ 50 ਲੱਖ ਰੁਪਏ ਦੀ ਮਦਦ ਕਰਨਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News