ਦਿਹਾੜੀਦਾਰ ਮਜ਼ਦੂਰਾਂ ਲਈ ਅੱਗੇ ਆਏ ਆਮਿਰ ਖਾਨ, ਕੀਤਾ ਆਰਥਿਕ ਮਦਦ ਦਾ ਐਲਾਨ

4/8/2020 11:00:38 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਭਾਰਤ ਲਈ ਬਹੁਤ ਵੱਡਾ ਸੰਕਟ ਬਣ ਗਿਆ ਹੈ। ਇਸ ਵਾਇਰਸ ਨਾਲ ਲੜਨ ਲਈ ਦੇਸ਼ ਦੀਆਂ ਕਈ ਵੱਡੀਆਂ-ਵੱਡੀਆਂ ਹਸਤੀਆਂ ਅੱਗੇ ਆ ਰਹੀਆਂ ਹਨ। ਬਾਲੀਵੁੱਡ ਸਿਤਾਰੇ ਵੀ ਆਰਥਿਕ ਮਦਦ ਦੇ ਜਰੀਏ 'ਕੋਰੋਨਾ ਵਾਇਰਸ' ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ। ਹੁਣ ਇਸ ਲੜੀ ਵਿਚ ਅਭਿਨੇਤਾ ਆਮਿਰ ਖਾਨ ਵੀ ਅੱਗੇ ਆਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਅਰ ਅਤੇ ਮੁੱਖਮੰਤਰੀ (ਮਹਾਰਾਸ਼ਟਰ) ਰਾਹਤ ਕੋਸ਼ ਵਿਚ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। 

ਇਕ ਅੰਗਰੇਜ਼ੀ ਵੈੱਬ ਸਾਈਟ ਦੀ ਖ਼ਬਰ ਮੁਤਾਬਿਕ, ''ਆਮਿਰ ਖਾਨ ਨੇ ਪੀ.ਐਮ.ਕੇਅਰ ਅਤੇ ਰਾਹਤ ਕੋਸ਼ ਵਿਚ ਆਰਥਿਕ ਮਦਦ ਦਿੱਤੀ ਹੈ। ਇਨ੍ਹਾਂ ਹੀ ਨਹੀਂ ਆਮਿਰ ਖਾਨ ਉਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਦੀ ਵੀ ਮਦਦ ਕਰ ਰਹੇ ਹਨ, ਜਿਹੜੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਲਈ ਕੰਮ ਕਰ ਹਨ। ਹਾਲਾਂਕਿ ਉਨ੍ਹਾਂ ਨੇ ਆਰਥਿਕ ਰੂਪ ਤੋਂ ਕਿੰਨੇ ਰੁਪਏ ਦੀ ਮਦਦ ਕੀਤੀ ਹੈ, ਉਸਦਾ ਖੁਲਾਸਾ ਹਾਲੇ ਤਕ ਨਹੀਂ ਹੋਇਆ। 

ਦੱਸ ਦੇਈਏ ਕਿ ਆਮਿਰ ਖਾਨ ਸ਼ੁਰੂ ਤੋਂ ਹੀ ਸਮਾਜਿਕ ਕੰਮਾਂ ਨਾਲ ਜੁੜੇ ਰਹੇ ਹਨ। ਉਹ 'ਪਾਣੀ ਫਾਉਂਡੇਸ਼ਨ' ਦੇ ਜਰੀਏ ਉਹ ਸਾਲ ਭਰ ਕੰਮ ਕਰਦੇ ਹਨ। ਇਸ ਸੰਸਥਾ ਦੇ ਜਰੀਏ ਉਹ ਮਹਾਰਾਸ਼ਟਰ ਵਿਚ ਕਿਸਾਨਾਂ ਦੀ ਮਦਦ ਕਰਦੇ ਹਨ। ਆਮਿਰ ਖਾਨ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ 'ਕੋਰੋਨਾ ਵਾਇਰਸ' ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਕਰ ਰਹੇ ਹਨ। ਹੁਣ ਤਕ ਕਈ ਸਿਤਾਰਿਆਂ ਨੇ  ਸਰਕਾਰ ਦੇ ਖਾਤਿਆਂ ਅਤੇ ਲੋਕਾਂ ਦੇ ਖਾਤਿਆਂ ਵਿਚ ਆਰਥਿਕ ਮਦਦ ਦੇਣਦਾ ਐਲਾਨ ਕੀਤਾ ਹੈ।   

ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਘੋਸ਼ਣਾ ਕੀਤੀ ਸੀ ਕਿ 'ਲੌਕ ਡਾਊਨ' ਕਰਕੇ ਬੇਰੋਜ਼ਗਾਰ ਹੋ ਚੁੱਕੇ ਇੰਡਸਟਰੀ ਦੇ ਸਾਰੇ ਦਿਹਾੜੀਦਾਰ ਮਜ਼ਦੂਰਾਂ ਦਾ ਖਰਚ ਚੁੱਕਣਗੇ। ਮੰਗਲਵਾਰ ਨੂੰ ਉਨ੍ਹਾਂ ਨੇ ਫੈਡਰੇਸ਼ਨ ਵੱਲੋਂ ਭੇਜੇ ਗਏ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਕੁਲ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਸਲਮਾਨ ਖਾਨ ਇਸ ਤੋਂ ਬਾਅਦ ਮਈ ਮਹੀਨੇ ਵਿਚ 19000 ਮਜ਼ਦੂਰਾਂ ਦੇ ਅਕਾਊਂਟ ਵਿਚ 5 ਕਰੋੜ 70 ਲੱਖ ਰੁਪਏ ਟਰਾਂਸਫਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਉਹ 2 ਮਹੀਨੇ ਤਕ ਮਜ਼ਦੂਰਾਂ ਦਾ ਖਰਚਾ ਚੁੱਕਣਗੇ ਅਤੇ ਕੁਲ 10 ਕਰੋੜ 50 ਲੱਖ ਰੁਪਏ ਦੀ ਮਦਦ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News