''ਲੌਕ ਡਾਊਨ'' ਦੌਰਾਨ ਮੁੰਬਈ ਦੇ ਹੋਟਲ ''ਚ ਫਸੇ ਸ਼ਹਿਨਾਜ਼-ਸ਼ਹਿਬਾਜ਼

4/8/2020 12:51:02 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਚਲਦਿਆਂ ਪੂਰੇ ਦੇਸ਼ ਵਿਚ 21 ਦਿਨ ਦਾ 'ਲੌਕ ਡਾਊਨ' ਲੱਗਾ ਹੋਇਆ ਹੈ। ਅਜਿਹੀ ਸਥਿਤੀ ਵਿਚ ਜਦੋਂ ਫਲਾਇਟ ਵੀ ਬੰਦ ਹੈ ਅਤੇ ਪੈਸੇਂਜਰ ਟਰੇਨਾਂ ਦੀ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ, ਅਜਿਹੇ ਵਿਚ ਜੋ ਜਿਥੇ ਹਨ, ਉਹ ਉਥੇ ਹੀ ਫਸ ਗਿਆ ਹੈ। ਇਸ ਕੜੀ ਵਿੱਚ 'ਬਿੱਗ ਬੌਸ 13' ਦੀ ਸਭ ਤੋਂ ਚਰਚਿਤ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਦਾ ਵੀ ਨਾਂ ਜੁੜ ਗਿਆ ਹੈ। ਸ਼ਹਿਨਾਜ਼ ਮੁੰਬਈ ਦੇ ਹੋਟਲ ਵਿਚ ਹੈ।   

ਸ਼ਹਿਨਾਜ਼ ਨੂੰ ਯਾਦ ਕਰ ਰਹੇ ਉਸਦੇ ਪਿਤਾ 
ਸ਼ਹਿਨਾਜ਼ ਕੌਰ ਗਿੱਲ ਇਸ ਸਮੇਂ ਆਪਣੇ ਘਰ ਨਹੀਂ ਜਾ ਸਕੀ। ਉਹ ਆਪਣੇ ਭਰਾ ਸ਼ਹਿਬਾਜ਼ ਨਾਲ ਮੁੰਬਈ ਦੇ ਹੋਟਲ ਵਿਚ ਹੈ। ਅਜਿਹੇ ਵਿਚ ਉਸਦੇ ਪਿਤਾ ਸੰਤੋਖ ਸਿੰਘ ਸੁਖ ਉਸਨੂੰ ਕਾਫੀ ਯਾਦ ਕਰ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੀ ਬੇਟੀ ਮੁਸ਼ਕਿਲ ਸਮੇਂ ਵਿਚ ਆਪਣੇ ਘਰ ਨਹੀਂ ਹੈ। ਸ਼ਹਿਨਾਜ਼ ਹਾਲ ਹੀ ਵਿਚ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਵਿਚ ਨਜ਼ਰ ਆਈ ਸੀ। 'ਕੋਰੋਨਾ' ਕਾਰਨ ਸ਼ੋਅ ਦੀ ਸ਼ੂਟਿੰਗ ਰੱਦ ਨੀ ਕਰਨੀ ਪਈ। ਸ਼ਹਿਨਾਜ਼ ਮੁਤਾਬਿਕ ਉਸਨੇ ਸ਼ੂਟਿੰਗ ਤੋਂ ਬਾਅਦ ਆਪਣੇ ਘਰ ਦੀ ਫਲਾਇਟ ਪਕੜਨੀ ਸੀ ਪਰ ਉਹ ਅਜਿਹਾ ਕਰ ਨਹੀਂ ਸਕੀ ਅਤੇ ਆਪਣੇ ਭਰਾ ਨਾਲ ਮੁੰਬਈ ਦੇ ਹੋਟਲ ਵਿਚ ਫਸ ਗਈ।

ਸ਼ਹਿਨਾਜ਼ ਦਾ ਕਲਰਸ ਨਾਲ ਕੰਟਰੈਕਟ
ਇਸ ਗੱਲ ਦੀ ਪੁਸ਼ਟੀ ਖੁਦ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਕੀਤੀ ਹੈ। ਉਨ੍ਹਾਂ ਨੇ ਇਕ ਵੈੱਬ ਸਾਈਟ ਨੂੰ ਦੱਸਿਆ ਕਿ , ਸ਼ਹਿਨਾਜ਼ ਦਾ ਕਲਰਸ ਚੈਨਲ ਨਾਲ ਇਕ ਸਾਲ ਦਾ ਕੰਟਰੈਕਟ ਹੈ ਅਤੇ ਉਸਦੇ ਨਾਲ ਹੋਰ ਸ਼ੋਅ ਕਰਨ ਤਿਆਰੀ ਵੀ ਹੈ। ਇਸ ਲਈ 'ਮੁਝਸੇ ਸ਼ਾਦੀ ਕਰੋਗੇ' ਤੋਂ ਬਾਅਦ ਸ਼ਹਿਨਾਜ਼ ਨੇ ਮੁੰਬਈ ਵਿਚ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਉਸਨੂੰ ਕੁਝ ਮੀਟਿੰਗਾਂ ਅਟੈਂਡ ਕਰਨੀਆਂ ਸਨ। ਬਾਅਦ ਵਿਚ ਸ਼ਹਿਨਾਜ਼ ਦਾ ਆਉਣਾ ਜਾਣਾ ਸੁਰੱਖਿਅਤ ਵੀ ਨਹੀਂ ਸੀ।

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਦਾ ਹਾਲ ਹੀ ਵਿਚ ਸਿਧਾਰਥ ਸ਼ੁਕਲਾ ਨਾਲ ਮਿਊਜ਼ਿਕ ਵੀਡੀਓ 'ਭੁਲਾ ਦੂੰਗਾ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ।   ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News