ਗਰੀਬ ਲੋਕਾਂ ਦੀ ਮਦਦ ਲਈ ਉਰਵਸ਼ੀ ਰੌਤੇਲਾ ਨੇ ਵਧਾਇਆ ਹੱਥ, ਡੋਨੇਟ ਕੀਤੇ 5 ਕਰੋੜ
5/12/2020 8:32:22 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਜੰਗ 'ਚ ਕਈ ਫਿਲਮੀ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਸ਼ਾਹਰੁਖ ਖਾਨ ਵਰਗੇ ਕਈ ਸਿਤਾਰਿਆਂ ਨੇ ਆਪਣੇ-ਆਪਣੇ ਪੱਧਰ 'ਤੇ ਡੋਨੇਟ ਕੀਤਾ ਹੈ ਅਤੇ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲ ਹੀ 'ਚ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ 5 ਕਰੋੜ ਰੁਪਏ ਡੋਨੇਟ ਕੀਤੇ ਹਨ। ਉਰਵਸ਼ੀ ਨੇ ਇਹ ਵੀ ਕਿਹਾ ਹੈ ਕਿ ਇਸ ਲੜਾਈ 'ਚ ਇਕੱਠੇ ਚੱਲਣ ਦੀ ਜ਼ਰੂਰਤ ਹੈ ਅਤੇ ਕੋਈ ਵੀ ਦਾਨ ਛੋਟਾ ਨਹੀਂ ਹੁੰਦਾ। ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵਰਚੁਅਲ ਡਾਂਸ ਮਾਸਟਰ ਕਲਾਸ ਦੀ ਜਾਣਕਾਰੀ ਦਿੱਤੀ। ਇਸ ਕਲਾਸ 'ਚ ਉਰਵਸ਼ੀ ਨੇ ਲੋਕਾਂ ਨੂੰ ਫਰੀ (ਮੁਫਤ) ਜੁੰਬਾ, ਤਬਾਟਾ ਅਤੇ ਲੈਟਿਨ ਡਾਂਸ ਸਿਖਾਇਆ। ਉਸ ਦਾ ਸੇਸ਼ਨ ਉਨ੍ਹਾਂ ਸਾਰਿਆਂ ਲਈ ਮੁਫਤ 'ਚ ਖੁੱਲ੍ਹਾ ਹੈ, ਜੋ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਅਤੇ ਇਹ ਡਾਂਸ ਸਿੱਖਣਾ ਚਾਹੁੰਦੇ ਸਨ।
ਉਰਵਸ਼ੀ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ''ਮੈਂ ਨਾ ਸਿਰਫ ਅਭਿਨੇਤਾਵਾਂ, ਰਾਜਨੇਤਾਵਾਂ, ਸੰਗੀਤਕਾਰਾਂ ਜਾਂ ਪੇਸ਼ੇਵਰ ਐਥਲੀਟਾਂ ਦੀ ਧੰਨਵਾਦੀ ਹਾਂ ਸਗੋਂ ਉਨ੍ਹਾਂ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ, ਜੋ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਲੋਕਾਂ ਦੀ ਮਦਦ ਕਰ ਰਹੇ ਹਨ ਕਿਉਂਕਿ ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੀ ਮਦਦ ਕਰਨ ਦੀ ਜ਼ਰੂਰਤ ਹੈ। ਕੋਈ ਵੀ ਦਾਨ ਛੋਟਾ ਨਹੀਂ ਹੁੰਦਾ। ਅਸੀਂ ਸਾਰੇ ਮਿਲ ਕੇ ਇਸ ਵਾਇਰਸ ਨੂੰ ਹਰਾ ਸਕਦੇ ਹਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ