ਲੌਕ ਡਾਊਨ ਦੌਰਾਨ ਰਿਲੀਜ਼ ਹੋਇਆ ਸਲਮਾਨ ਖਾਨ ਦਾ ਇਕ ਹੋਰ ਗੀਤ
5/12/2020 8:39:58 AM

ਮੁਬੰਈ(ਬਿਊਰੋ)- ਲੌਕਡਾਊਨ ਦੌਰਾਨ, ਸਲਮਾਨ ਖਾਨ ਦਾ ਇਕ ਗੀਤ ‘ਤੇਰੇ ਬਿਨਾ’ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਵੀ ਪਨਵੇਲ ’ਚ ਸਲਮਾਨ ਖਾਨ ਦੇ ਫਾਰਮ ਹਾਊਸ ’ਚ ਫਿਲਮਾਇਆ ਗਿਆ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਖੁਦ ਸਲਮਾਨ ਖਾਨ ਨੇ ਗਾਇਆ ਅਤੇ ਡਾਇਰੈਕਟ ਕੀਤਾ ਹੈ।
ਇਸ ਗੀਤ ’ਚ ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ, ਜੋ ਇਸ ਸਮੇਂ ਸਲਮਾਨ ਦੇ ਫਾਰਮ ਹਾਊਸ ’ਚ ਹੀ ਰਹਿ ਰਹੀ ਹੈ। ਇਸ ਤੋਂ ਪਹਿਲਾਂ ਸਲਮਾਨ 'ਪਿਆਰ ਕਰੋਨਾ' ਰਿਲੀਜ਼ ਕਰ ਚੁਕਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ