ਕੈਂਸਰ ਦੀ ਜੰਗ ''ਚ ਹਾਰੇ ''ਕ੍ਰਾਈਮ ਪੈਟਰੋਲ'' ਫੇਮ ਸ਼ਫੀਕ ਅੰਸਾਰੀ, ਮੁੰਬਈ ''ਚ ਹੋਇਆ ਦਿਹਾਂਤ
5/12/2020 8:54:16 AM

ਮੁੰਬਈ (ਬਿਊਰੋ) — ਟੀ.ਵੀ. ਇੰਡਸਟਰੀ ਤੋਂ ਇਕ ਦੁੱਖ ਭਰੀ ਖਬਰ ਆਈ ਹੈ। 'ਕ੍ਰਾਈਮ ਪੈਟਰੋਲ' ਫੇਮ ਐਕਟਰ ਸ਼ਫੀਕ ਅੰਸਾਰੀ ਦਾ 10 ਮਈ 2020 ਨੂੰ ਦਿਹਾਂਤ ਹੋ ਗਿਆ ਹੈ। ਸ਼ਫੀਕ ਕਈ ਸਾਲਾਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ ਪਰ ਅੰਤ 'ਚ ਉਹ ਕੈਂਸਰ ਦੀ ਜੰਗ 'ਚ ਹਾਰ ਗਏ। ਐਤਵਾਰ ਨੂੰ ਮੁੰਬਈ 'ਚ ਉਨ੍ਹਾਂ ਦਾ ਦਿਹਾਂਤ ਹੋਇਆ।
ਸ਼ਫੀਕ ਦੇ ਦਿਹਾਂਤ 'ਤੇ ਸਿੰਟਾ ਨੇ ਜਤਾਇਆ ਦੁੱਖ
ਸ਼ਫੀਕ ਦੇ ਦਿਹਾਂਤ ਨਾਲ ਟੀ.ਵੀ. ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਫੈਨਜ਼ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਿਰ ਕਰ ਰਹੇ ਹਨ। ਸਿੰਟਾ ਨੇ ਵੀ ਸ਼ਫੀਕ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਸਿੰਟਾ ਨੇ ਟਵੀਟ 'ਚ ਲਿਖਿਆ, ''ਅਸੀਂ ਮਿਸਟਰ ਅੰਸਾਰੀ ਸ਼ਫੀਕ ਦੇ ਦਿਹਾਂਤ 'ਤੇ ਸੰਵੇਦਨਾ ਵਿਅਕਤ ਕਰਦੇ ਹਾਂ। ਸ਼ਫੀਕ ਜੂਨ 2008 ਤੋਂ ਸਿੰਟਾ ਦੇ ਮੈਂਬਰ ਵੀ ਸਨ।''
#CINTAA expresses it's deepest condolence on the demise of Mr. Ansari Shafique (Member since : June 2008)@DJariwalla @sushant_says @amitbehl1 @sanjaymbhatia @SuneelSinha @deepakqazir @NupurAlankar @abhhaybhaargava @JhankalRavi @rakufired @neelukohliactor @RajRomit pic.twitter.com/4aoZVesxLF
— CINTAA_Official (@CintaaOfficial) May 10, 2020
ਦੱਸਣਯੋਗ ਹੈ ਕਿ ਸ਼ਫੀਕ ਅੰਸਾਰੀ ਨੇ ਆਪਣੀ ਕਰੀਅਰ ਦੀ ਜਰਨੀ ਬਤੌਰ ਅਸਸਿਟੈਂਟ ਅਤੇ ਲੇਖਕ ਦੇ ਤੌਰ 'ਤੇ ਸ਼ੁਰੂ ਕੀਤੀ ਸੀ। ਬਾਅਦ 'ਚ ਉਨ੍ਹਾਂ ਨੇ ਐਕਟਿੰਗ ਫੀਲਡ 'ਚ ਕਦਮ ਰੱਖਿਆ। ਟੈਲੀਚੱਕਰ ਨੇ ਆਪਣੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਲਿਖਿਆ, ''ਸ਼ਫੀਕ ਕਈ ਸਾਲਾਂ ਤੋਂ ਪੇਟ ਦੇ ਕੈਂਸਰ ਤੋਂ ਝੂਜ ਰਹੇ ਸਨ। ਅੰਤ 'ਚ ਇਸ ਬੀਮਾਰੀ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਆਖਰੀ ਸਾਹ ਲਿਆ। ਸ਼ਫੀਕ 'ਕ੍ਰਾਈਮ ਪੈਟਰੋਲ' ਤੋਂ ਇਲਾਵਾ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਸ਼ਫੀਕ ਅੰਸਾਰੀ, ਅਮਿਤਾਭ ਬੱਚਨ ਦੀ ਫਿਲਮ 'ਬਾਗਬਾਨ' ਦੇ ਸਕ੍ਰੀਨ ਰਾਈਟਰਸ 'ਚੋਂ ਇਸ ਸਨ। ਉਨ੍ਹਾਂ ਨੇ ਬਤੌਰ ਰਾਈਟਰ 'ਦੋਸਤ', 'ਇੱਜਤਦਾਰ', 'ਪ੍ਰਤਿਗਿਆ', 'ਦਿਲ ਕਾ ਹੀਰਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ