ਕੋਰੋਨਾ ਵਾਇਰਸ ਤੋਂ ਡਰੀ ਸੰਨੀ ਲਿਓਨ, ਬੱਚਿਆਂ ਦੀ ਭਲਾਈ ਲਈ ਛੱਡਿਆ ਭਾਰਤ
5/12/2020 9:13:21 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਫਿਲਹਾਲ ਆਪਣੇ ਤਿੰਨ ਬੱਚਿਆਂ ਦੀ ਸੁਰੱਖਿਆ ਲਈ ਭਾਰਤ ਛੱਡ ਗਈ ਹੈ। ਸੰਨੀ ਲਿਓਨ ਲਾਸ ਏਂਜਲਸ ਚੱਲੀ ਗਈ ਹੈ, ਜਿਸ ਦੀ ਜਾਣਕਾਰੀ ਉਸ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸੰਨੀ ਨੇ ਆਪਣੇ ਤਿੰਨ ਬੱਚਿਆਂ ਨਿਸ਼ਾ, ਨੋਹ ਅਤੇ ਏਸ਼ਰ ਨਾਲ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਇਕ ਛੋਟਾ ਨੋਟ ਲਿਖਿਆ ਹੈ।
ਇਸ ਨੋਟ ਵਿਚ ਸੰਨੀ ਨੇ ਲਿਖਿਆ ਹੈ, ''ਉਥੇ ਸਾਰੀਆਂ ਮਾਵਾਂ ਨੂੰ ਮਦਰ ਡੇਅ ਮੁਬਾਰਕ। ਜਦੋਂ ਤੁਹਾਡੇ ਜੀਵਨ 'ਚ ਬੱਚੇ ਹੋਣ, ਜਾਂਦੇ ਹਨ ਹੁੰਦੇ ਹਨ ਤਾਂ ਤੁਹਾਡੀਆਂ ਆਪਣੀਆਂ ਤਰਜੀਹਾਂ ਅਤੇ ਤੰਦਰੁਸਤੀ ਪਿੱਛੇ ਰਹਿ ਜਾਂਦੀ ਹੈ। ਡੈਨੀਅਲ ਅਤੇ ਮੈਨੂੰ ਆਪਣੇ ਬੱਚਿਆਂ ਨੂੰ ਲਿਜਾਣ ਦਾ ਮੌਕਾ ਮਿਲਿਆ, ਜਿੱਥੇ ਉਹ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚੇ ਰਹਿਣਗੇ। ਘਰ ਤੋਂ ਦੂਰ ਸਾਡਾ ਘਰ ਲਾਸ ਏਂਜਲਸ ਵਿਚ ਸਾਡਾ ਸੀਕ੍ਰੇਟ ਗਾਰਡਨ।''
ਸੰਨੀ ਲਿਓਨ ਨੇ ਅੱਗੇ ਲਿਖਿਆ, ''ਮੈਨੂੰ ਪਤਾ ਹੈ ਕਿ ਮੇਰੀ ਮਾਂ ਵੀ ਮੇਰੇ ਤੋਂ ਇਹੀ ਚਾਹੁੰਦੀ ਸੀ। ਮੰਮੀ ਤੁਹਾਡੀ ਯਾਦ ਆਉਂਦੀ ਹੈ, ਹੈਪੀ ਮਦਰਸ ਡੇ।'' ਸੰਨੀ ਦੇ ਪਤੀ ਡੈਨੀਅਲ ਵੇਬਰ ਨੇ ਇੰਸਟਾਗ੍ਰਾਮ 'ਤੇ ਆਪਣੀ ਪੋਸਟ ਦੇ ਜ਼ਰੀਏ ਇਸ ਦੀ ਪੁਸ਼ਟੀ ਕੀਤੀ ਹੈ। ਉਸ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਇਸ 'ਤੇ ਲਿਖਿਆ, ''ਕੁਆਰੰਟਾਇਨ ਪਾਰਟ 2 ਬਹੁਤ ਬੁਰਾ ਹੈ। ਡੈਨੀਅਲ ਦੀ ਇਸ ਪੋਸਟ 'ਤੇ ਕਿਸੇ ਨੇ ਪੁੱਛਿਆ ਕਿ ਕਿਵੇਂ ਤੁਸੀ ਕੇ. ਐੱਮ. ਐੱਮ. ਜਾਂ ਏਅਰ ਇੰਡੀਆ ਦੀ ਉਡਾਣ ਲਈ।'' ਇਸ 'ਤੇ ਡੈਨੀਅਲ ਨੇ ਲਿਖਿਆ, ''ਕੇ. ਐੱਲ. ਐੱਮ. ਸਰਕਾਰੀ ਫਲਾਈਟ।ਡੈਨੀਅਲ ਦੀ ਇਸ 'ਤੇ ਪੋਸਟ ਸਟੂਡੀਓ ਸਿਟੀ, ਕੈਲੀਫੋਰਨੀਆ ਦੀ ਲੋਕੇਸ਼ਨ ਦਿਖ ਰਹੀ ਹੈ।''
ਦੱਸ ਦੇਈਏ ਕਿ ਸੰਨੀ ਲਿਓਨੀ ਨੇ ਕੁਝ ਸਾਲ ਪਹਿਲਾਂ ਇਕ ਬੇਟੀ ਗੋਦ ਲਈ ਸੀ, ਜਿਸ ਦਾ ਨਾਮ ਨਿਸ਼ਾ ਹੈ। ਫਿਰ ਉਨ੍ਹਾਂ ਨੇ ਸਰੋਗੇਸੀ ਦੇ ਜ਼ਰੀਏ ਦੋ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਨਾ ਨੋਹ ਅਤੇ ਈਸ਼ਰ ਹੈ। ਬਿੱਗ ਬੌਸ ਦੇ ਘਰ 'ਚ ਰਹਿ ਚੁੱਕੀ ਸੰਨੀ ਨੇ 2012 'ਚ ਆਈ ਫਿਲਮ 'ਜਿਸਮ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਵਿਚ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਹਿੰਦੀ ਅਤੇ ਖੇਤਰੀ ਭਾਸ਼ਾ ਦੀਆਂ ਕਈ ਫਿਲਮਾਂ ਵਿਚ ਕੰਮ ਕੀਤਾ। ਖਾਸਕਰ, ਸੰਨੀ ਨੂੰ ਆਈਟਮ ਸਾਂਗਸ ਲਈ ਚੰਗੀ ਪ੍ਰਸਿੱਧੀ ਮਿਲੀ ਹੈ। ਸੰਨੀ ਨੂੰ ਸਾਲ 2019 ਵਿਚ ਆਈ ਫਿਲਮ 'ਝੂਠਾ ਕਹੀਂ ਕਾ' ਅਤੇ 'ਅਰਜੁਨ ਪਟਿਆਲਾ' ਵਿਚ ਦੇਖਿਆ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ