ਜਦੋਂ ਜਾਹਨਵੀ ਨੂੰ ਭੈਣ ਖੁਸ਼ੀ ਕਪੂਰ ਤੋਂ ਹੋਈ ਸੀ ਈਰਖਾ, ਲਿਖਿਆ ''ਮੈਂ ਇਹ ਸ਼ੇਅਰ ਨਹੀਂ ਕਰ ਸਕਦੀ ਸੀ''

5/12/2020 9:40:35 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਲੌਕਡਾਊਨ 'ਚ ਆਪਣੀ ਭੈਣ ਖੁਸ਼ੀ ਕਪੂਰ ਨਾਲ ਖੂਬ ਮਸਤੀ ਕਰ ਰਹੀ ਹੈ। ਇੰਸਟਾਗ੍ਰਾਮ 'ਤੇ ਉਹ ਆਪਣੀ ਅਤੇ ਖੁਸ਼ੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੀ ਹੈ, ਜਿਸ 'ਚ ਕਦੇ ਇਕ-ਦੂਸਰੇ ਨੰ ਪਰੇਸ਼ਾਨ ਕਰਦੀਆਂ ਨਜ਼ਰ ਆ ਰਹੀਆਂ ਹਨ ਤਾਂ ਕਦੇ ਇਕ-ਦੂਸਰੇ ਦੀ ਕੇਅਰ। ਜਾਹਨਵੀ ਖੁਸ਼ੀ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਉਸ ਦੀ ਕੇਅਰ ਵੀ ਬਹੁਤ ਕਰਦੀ ਹੈ ਪਰ ਇਕ ਵਾਰ ਜਾਹਨਵੀ ਨੂੰ ਆਪਣੀ ਇਸ ਲਾਡਲੀ ਜਿਹੀ ਭੈਣ ਤੋਂ ਵੀ ਈਰਖਾ ਹੋ ਗਈ। ਇਹ ਗੱਲ ਅਦਾਕਾਰਾ ਨੇ ਖੁਦ ਸਾਰਿਆਂ ਨੂੰ ਦੱਸੀ ਹੈ, ਉਹ ਵੀ ਸਬੂਤ ਦੇ ਨਾਲ।


ਦਰਅਸਲ, ਜਾਹਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਸ਼੍ਰੀਦੇਵੀ, ਖੁਸ਼ੀ ਨੂੰ ਗਲੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਪਿੱਛੇ ਬੈਠੀ ਜਾਹਨਵੀ ਕਪੂਰ ਇਹ ਦੇਖ ਕੇ ਰੋ ਰਹੀ ਹੈ। ਐਕਟਰੈਸ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, “2“ (ਥ੍ਰੋਬੈਕ ਥਰਸਡੇ) ਜਦੋਂ ਮੈਂ ਮੰਮੀ ਨੂੰ ਗਲੇ ਮਿਲਣਾ ਵੀ ਖੁਸ਼ੀ ਨਾਲ ਵੀ ਸ਼ੇਅਰ ਨਹੀਂ ਕਰਨਾ ਚਾਹੁੰਦੀ ਸੀ।'' ਜਾਹਨਵੀ ਨੇ ਮਦਰਸ ਡੇਅ 'ਤੇ ਇਹ ਤਸਵੀਰ ਸ਼ੇਅਰ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਂ ਸ਼੍ਰੀਦੇਵੀ ਨੂੰ ਬਹੁਤ ਮਿਸ ਕਰਦੀ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਸ਼੍ਰੀਦੇਵੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਦਰਸ ਡੇ ਮੌਕੇ ਵੀ ਐਕਟਰੈਸ ਨੇ ਸ਼੍ਰੀਦੇਵੀ ਦੀ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਸ਼੍ਰੀਦੇਵੀ ਨੇ ਜਾਹਨਵੀ ਨੂੰ ਗੋਦੀ 'ਚ ਬਿਠਾਇਆ ਹੈ ਅਤੇ ਉਹ ਉਸ ਨੂੰ ਬਹੁਤ ਪਿਆਰ ਨਾਲ ਖਿਲਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News