ਪਲਕ ਤਿਵਾਰੀ ਤੋਂ ਬਾਅਦ ਇਕ ਹੋਰ ਧੀ ਨਹੀਂ ਚਾਹੁੰਦੀ ਸੀ ਸ਼ਵੇਤਾ ਤਿਵਾਰੀ, ਇੰਟਰਵਿਊ ਦੌਰਾਨ ਕੀਤਾ ਖੁਲਾਸਾ
5/12/2020 9:46:21 AM

ਨਵੀਂ ਦਿੱਲੀ (ਬਿਊਰੋ)- ਟੀ.ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਆਪਣੀ ਧੀ ਪਲਕ ਤਿਵਾਰੀ ਆਪਣਾ ਕਾਫੀ ਵਧੀਆ ਬਾਂਡ ਸ਼ੇਅਰ ਕਰਦੀ ਹੈ। ਪਲਕ ਨੇ ਚਾਹੇ ਫਿਲਮ ਜਾਂ ਟੀ.ਵੀ. ਇੰਡਸਟਰੀ 'ਚ ਐਂਟਰੀ ਨਾ ਕੀਤੀ ਹੋਵੇ ਪਰ ਉਸ ਦੀ ਫੈਨ ਫੋਲੋਇੰਗ ਕਾਫੀ ਚੰਗੀ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਅਕਸਰ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੀਆਂ ਰਹਿੰਦੀਆਂ ਹਨ ਪਰ ਹਾਲ ਹੀ 'ਚ ਮਦਰਸ ਡੇਅ ਦੇ ਮੌਕੇ 'ਤੇ ਸ਼ਵੇਤਾ ਨੇ ਦੱਸਿਆ ਕਿ ਪਲਕ ਤੋਂ ਬਾਅਦ ਉਹ ਇਕ ਹੋਰ ਧੀ ਨਹੀਂ ਚਾਹੁੰਦੀ ਸੀ ਸਗੋ ਉਹ ਪੁੱਤਰ ਚਾਹੁੰਦੀ ਸੀ ਪਰ ਸ਼ਵੇਤਾ ਦੇ ਅਜਿਗਾ ਚਾਹੁਣ ਪਿਛੇ ਇਕ ਬਹੁਤ ਫਨੀ ਕਾਰਨ ਸੀ। ਗੱਲਬਾਤ ਦੌਰਾਨ ਸ਼ਵੇਤਾ ਨੇ ਦੱਸਿਆ,‘‘ਪਲਕ ਦਾ 16ਵਾਂ ਜਨਮਦਿਨ ਸੀ। ਉਹ ਸ਼ਾਪਿੰਗ ਲਈ ਗਈ ਅਤੇ 1 ਲੱਖ 80 ਹਜ਼ਾਰ ਦਾ ਮੇਕਅੱਪ ਦਾ ਸਾਮਾਨ ਲੈ ਕੇ ਆਈ। ਬਸ ਉਸ ਤੋਂ ਬਾਅਦ ਮੈਂ ਸੋਚ ਲਿਆ ਸੀ ਹੁਣ ਮੈਨੂੰ ਇਕ ਹੋਰ ਲੜਕੀ ਨਹੀਂ ਚਾਹੀਦੀ, ਮੈਨੂੰ ਲੜਕਾ ਚਾਹੀਦਾ ਹੈ। ਉਸ ਦੇ ਇਕ-ਇਕ ਆਈਸ਼ੈਡੋਜ਼ 7-8 ਹਜ਼ਾਰ ਰੁਪਏ ਦੇ ਆਉਂਦੇ ਹਨ। ਮੈਂ ਆਪਣੇ ਘਰ ਵਾਲਿਆਂ ਨੂੰ ਕਹਿ ਦਿੱਤਾ ਹੁਣ ਮੈਨੂੰ ਇਕ ਬੇਟਾ ਚਾਹੁੰਦਾ ਹੈ ਅਤੇ ਇਕ ਲੜਕੀ ਲਈ ਇਨ੍ਹਾਂ ਖ਼ਰਚਾ ਮੈਂ ਨਹੀਂ ਚੁੱਕ ਸਕਦੀ।’’
ਪਲਕ ਨੇ ਵੀ ਕੀਤੀ ਮਾਂ ਦੀ ਖੂਬ ਤਾਰੀਫ
ਇੰਟਰਵਿਊ ਦੌਰਾਨ ਪਲਕ ਨੇ ਕਿਹਾ, ‘‘ਮੈਨੂੰ ਮਾਂ 'ਤੇ ਮਾਣ ਹੈ। ਮੈਨੂੰ ਲੱਗਦਾ ਹੈ ਕਿ ਵੱਡੇ ਹੋਣ ਦੌਰਾਨ, ਜਦੋਂ ਮੇਰੀ ਮਾਂ ਇਕ ਪੈਰੇਂਟਸ-ਟੀਚਰ ਮੀਟਿੰਗ ਗਈ ਆਉਂਦੀ ਸੀ ਤਾਂ ਮੈਨੂੰ ਬਹੁਤ ਗਰਵ ਮਹਿਸੂਸ ਹੁੰਦਾ ਸੀ। ਇਸ ਤਰ੍ਹਾਂ ਮਹਿਸੂਸ ਕਰਨ ਲਈ ਆਪਣੇ ਮਾਤਾ-ਪਿਤਾ ਦਾ ਐਕਟਰ ਹੋਣਾ ਜਾਂ ਸੂਪਰ ਫੇਮਸ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ, ਉਨ੍ਹਾਂ ਨੇ ਵਿਅਕਤੀਗਤ ਲੜਾਈਆਂ ਦਾ ਸਾਹਮਣਾ ਕੀਤਾ ਹੈ... ਮੈਂ ਉਨ੍ਹਾਂ ਨੂੰ ਇਸ ਚੀਜ਼ 'ਚੋਂ ਲੰਘਦੇ ਦੇਖਿਆ ਹੈ। ਜਿਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਉਨ੍ਹਾਂ ਦੇ ਨਾਲ ਦੇਖੀਆਂ ਹਨ, ਉਨ੍ਹਾਂ 'ਚੋਂ ਕਈ 'ਤੇ ਮੈਂ ਹਾਲੇ ਵੀ ਖੋਜ ਕਰ ਰਹੀ ਹਾਂ ਅਤੇ ਜਿਨ੍ਹਾਂ ਸਮਾਂ ਇਸ ਦੇ ਬਾਰੇ ਸਿੱਖਦੀ ਹਾਂ, ਉਨ੍ਹਾਂ ਹੀ ਮੈਂ ਮਾਂ ਨੂੰ ਪਸੰਦ ਕਰਦੀ ਹੈ ਅਤੇ ਸੋਚਦੀ ਹਾਂ ਕਿ ਉਹ ਕਿਵੇਂ ਇੰਨੀ ਸਮਝਦਾਰ ਹੈ?’’
ਇਹ ਵੀ ਪੜ੍ਹੋ: ਇਸ ਫਿਲਮ ਨੂੰ ਦੇਖ ਦੇਸ਼ ਦੇ ਕਈ ਪ੍ਰੇਮੀ ਜੋੜਿਆਂ ਨੇ ਕੀਤੀ ਸੀ ਖੁਦਕੁਸ਼ੀ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ