ਗ੍ਰਿਫਤਾਰੀ ਦੀਆਂ ਖਬਰਾਂ ਵਿਚਕਾਰ ਪੂਨਮ ਪਾਂਡੇ ਦੀ ਵੀਡੀਓ ਵਾਇਰਲ, ਕਿਹਾ, ''ਮੇਰੀ ਚਿੰਤਾ ਨਾ ਕਰੋ''

5/12/2020 1:02:56 PM

ਮੁੰਬਈ(ਬਿਊਰੋ)- ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਨੂੰ ਲੈ ਕੇ ਐਤਵਾਰ ਨੂੰ ਖਬਰ ਆਈ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਗਿਆ ਕਿ ਲਾਕ ਡਾਊਨ ਵਿਚ ਪੂਨਮ ਆਪਣੇ ਦੋਸਤ ਨਾਲ ਬੇਵਜ੍ਹਾ ਬਾਹਰ ਘੁੰਮ ਰਹੀ ਸੀ। ਜਿਸ ਤੋਂ ਬਾਅਦ ਪੁਲਸ ਨੇ ਪੂਨਮ ਅਤੇ ਉਨ੍ਹਾਂ ਦੇ ਦੋਸਤ ਖਿਲਾਫ ਕਾਰਵਾਈ ਕੀਤੀ ਪਰ ਇਸ ਸਭ ਦੇ ਵਿਚਕਾਰ ਹੁਣ ਪੂਨਮ ਪਾਂਡੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਪੂਨਮ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਪੂਨਮ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੈਂ ਪਿੱਛਲੀ ਰਾਤ ਤਿੰਨ ਫਿਲਮਾਂ ਇਕੱਠੇ ਦੇਖੀਆਂ। ਇਸ ਨੂੰ ਦੇਖਣ ਵਿਚ ਮੈਨੂੰ ਕਾਫੀ ਮਜ਼ਾ ਆਇਆ ਪਰ ਮੈਨੂੰ ਫੋਨ ਆ ਰਹੇ ਹਨ ਕਿ ਮੈਂ ਗ੍ਰਿਫਤਾਰ ਹੋ ਗਈ ਹਾਂ ਅਤੇ ਮੈਂ ਅਜਿਹਾ ਖਬਰਾਂ ਵਿਚ ਵੀ ਪੜ੍ਹਿਆ ਹੈ।

 
 
 
 
 
 
 
 
 
 
 
 
 
 

Guys I heard I got arrested, While I was having a movie marathon last night.

A post shared by Poonam Pandey (@ipoonampandey) on May 11, 2020 at 3:38am PDT


ਪੂਨਮ ਵੀਡੀਓ ਵਿਚ ਅੱਗੇ ਕਹਿੰਦੀ ਹੈ ਕਿ ਦੋਸਤੋਂ ਮੇਰੀ ਚਿੰਤਾ ਨਾ ਕਰੋ ਮੈਂ ਆਪਣੇ ਘਰ ਵਿਚ ਹਾਂ ਅਤੇ ਬਹੁਤ ਆਰਾਮ ਨਾਲ ਹਾਂ। ਇਸ ਵੀਡੀਓ ਦੇ ਕੈਪਸ਼ਨ ਵਿਚ ਪੂਨਮ ਨੇ ਲਿਖਿਆ ਹੈ, ‘‘ਦੋਸਤੋਂ ਮੈਂ ਸੁਣਿਆ ਹੈ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਮੈਂ ਬੀਤੀ ਰਾਤ ਮੂਵੀ ਮੈਰਾਥਨ ਕੀਤਾ ਹੈ।’’ ਜਾਣਕਾਰੀ ਮੁਤਾਬਕ, ਪੂਨਮ ਪਾਂਡੇ ਆਪਣੇ ਦੋਸਤ ਸੈਮ ਅਹਿਮਦ ਨਾਲ ਘੁੰਮ ਰਹੀ ਸੀ। ਦੋਵਾਂ ਦੇ ਘੁੱਮਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ BMW ਕਾਰ ਨੂੰ ਵੀ ਜ਼ਬਤ ਕੀਤਾ ਅਤੇ ਦੋਵਾਂ ਖਿਲਾਫ ਆਈਪੀਸੀ ਦੀ ਧਾਰਾ 188, 269 ਅਤੇ 51(B) ਦੇ ਤਹਿਤ ਮਾਮਲਾ ਦਰਜ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News