ਸ਼ਹਿਨਾਜ਼ ਗਿੱਲ ਦੇ ਫੇਕ ਫਾਲੋਆਰਜ਼ ਨੂੰ ਲੈ ਕੇ ਮਨੂੰ ਪੰਜਾਬੀ ਦਾ ਖੁਲਾਸਾ, ਛਿੜੀ ਹਰ ਪਾਸੇ ਚਰਚਾ
5/12/2020 1:46:09 PM

ਜਲੰਧਰ (ਬਿਊਰੋ) — ਸ਼ਹਿਨਾਜ਼ ਕੌਰ ਗਿੱਲ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਟੀ. ਵੀ. ਇੰਡਸਟਰੀ ਦਾ ਵੀ ਮੰਨਿਆ ਪ੍ਰਮੰਨਿਆ ਚਿਹਰਾ ਬਣ ਗਈ ਹੈ। ਇਕ ਰਿਐਲਿਟੀ ਸ਼ੋਅ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿਚ ਜ਼ਬਰਦਸਤ ਇਜ਼ਾਫਾ (ਵਾਧਾ) ਹੋਇਆ ਹੈ, ਜਿਸ ਕਰਕੇ ਉਹ ਸੋਸ਼ਲ ਮੀਡੀਆ ਦੀ ਰਾਣੀ ਬਣ ਗਈ ਹੈ। ਇੱਥੇ ਹੀ ਬਸ ਨਹੀਂ ਉਨ੍ਹਾਂ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ।
Jab We Met return gift by Shehnaz Gill to all friends.. #shehnaazgill #ManuPunjabi
A post shared by Manu Punjabi (@manupunjabim3) on Apr 15, 2020 at 5:10am PDT
ਸ਼ਹਿਨਾਜ਼ ਗਿੱਲ ਨੂੰ ਇੰਸਟਾਗ੍ਰਾਮ 'ਤੇ 4.8 ਮਿਲੀਅਨ, ਟਵਿੱਟਰ 'ਤੇ 268ਕ ਫਾਲੋਵਰ ਤੇ ਟਿੱਕ ਟਾਕ ਤੇ 6.8 ਮਿਲੀਅਨ ਲੋਕ ਫਾਲੋ ਕਰਦੇ ਹਨ। ਬੀਤੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਸ਼ਹਿਨਾਜ਼ ਕੌਰ ਗਿੱਲ ਦੀ ਇਹ ਫੈਨ ਫਾਲੋਵਿੰਗ ਫੇਕ ਹੈ, ਇਸ ਸਭ ਦੇ ਚਲਦੇ ਮਨੂੰ ਪੰਜਾਬੀ ਨੇ ਇਕ ਵੱਡਾ ਖੁਲਾਸਾ ਕੀਤਾ ਹੈ।
ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਕਿ ਸ਼ਹਿਨਾਜ਼ ਕੌਰ ਗਿੱਲ ਦੇ ਫੈਨ ਫੇਕ ਨਹੀਂ ਹਨ। ਸ਼ਹਿਨਾਜ਼ ਨੂੰ ਚਾਹੁਣ ਵਾਲੇ ਲੋਕ ਉਸ ਨੂੰ ਪਸੰਦ ਕਰਦੇ ਹਨ ਅਤੇ ਉਸ ਨੂੰ ਫਾਲੋ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਸਿਤਾਰੇ ਫੇਕ ਫਾਲੋਆਰਜ਼ ਨਾਲ ਸੋਸ਼ਲ ਮੀਡੀਆ 'ਤੇ ਰਾਜ ਕਰਦੇ ਹਨ ਪਰ ਸ਼ਹਿਨਾਜ਼ ਦਾ ਨਾਂ ਇਸ ਲਿਸਟ ਵਿਚ ਨਹੀਂ ਆਉਂਦਾ ਹੈ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਮੁੰਬਈ ਵਿਚ ਆਪਣੇ ਭਰਾ ਸਹਿਬਾਜ਼ ਨਾਲ ਹੈ। ਦਰÎਅਸਲ ਲੌਕ ਡਾਊਨ ਹੋਣ ਕਾਰਨ ਸ਼ਹਿਨਾਜ਼ ਤੇ ਸਹਿਬਾਜ਼ ਮੁੰਬਈ 'ਚ ਹੀ ਫਸ ਗਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ