ਜਦੋਂ ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਕੋਲੋਂ ਮੰਗਿਆ ਹਲਵਾ ਤਾਂ ਅਦਾਕਾਰਾ ਨੇ ਦਿੱਤਾ ਇਹ ਜਵਾਬ, ਵੀਡੀਓ
5/12/2020 2:03:11 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇਕ ਟਿਕ-ਟੌਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਸ ਵੀਡੀਓ ਵਿਚ ਰਾਜ ਕੁੰਦਰਾ ਹਲਵਾ ਖਾਂਦੇ ਹੋਏ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ ਉਹ ਸ਼ਿਲਪਾ ਸ਼ੈੱਟੀ ਤੋਂ ਥੋੜਾ ਹੋਰ ਹਲਵਾ ਮੰਗਦੇ ਹਨ। ਜਿਸ ‘ਤੇ ਸ਼ਿਲਪਾ ਸ਼ੈੱਟੀ ਰਾਜ ਨੂੰ ਕਹਿੰਦੀ ਹੈ ਕਿ ਪੈਨ ਚੋਂ ਲੈ ਲਓ ਕਿਉਂਕਿ ਮੇਰੇ ਹੱਥ ਗੰਦੇ ਹਨ ਪਰ ਰਾਜ ਕੁੰਦਰਾ ਨੂੰ ਲੱਗਦਾ ਹੈ ਕਿ ਸ਼ਿਲਪਾ ਸ਼ੈੱਟੀ ਉਨ੍ਹਾਂ ਨੂੰ ਗਾਲ੍ਹ ਕੱਢ ਰਹੀ ਹੈ। ਜਿਸ ਤੋਂ ਬਾਅਦ ਰਾਜ ਉੱਠ ਕੇ ਚਲੇ ਜਾਂਦੇ ਹਨ ਤੇ ਸ਼ਿਲਪਾ ਨੂੰ ਕਹਿੰਦੇ ਹਨ ਕਿ ਤੂੰ ਹੁਣ ਮੈਨੂੰ ਗਾਲ੍ਹਾਂ ਕੱਢੇਗੀ। ਜਿਸ ਤੋਂ ਬਾਅਦ ਸ਼ਿਲਪਾ ਕਹਿੰਦੀ ਹੈ ਕਿ ਮੈਂ ਤਾਂ ਸਿਰਫ ਇਨ੍ਹਾਂ ਹੀ ਕਿਹਾ ਕਿ ਆਪ ਹੀ ਲੈ ਪੈਨ ਚੋਂ ਪਰ ਰਾਜ ਕੁਝ ਹੋਰ ਹੀ ਸਮਝ ਲੈਂਦੇ ਹਨ । ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਾਕ ਡਾਊਨ ਦੌਰਾਨ ਵੀ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਫੈਨਜ਼ ਨਾਲ ਸਾਂਝੀ ਕਰਦੀ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ