ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਨਰਸਾਂ ਨੂੰ ਕੀਤਾ ਸਲਾਮ

5/12/2020 2:43:27 PM

ਨਵੀਂ ਦਿੱਲੀ(ਬਿਊਰੋ)- ਅੱਜ ਪੂਰੀ ਦੁਨੀਆ ਮੈਡੀਕਲ ਲਾਈਨ ਦੀਆਂ ਸਭ ਤੋਂ ਮਜ਼ਬੂਤ ਨਰਸਾਂ ਨੂੰ ਸਲਾਮ ਕਰ ਰਹੀ ਹੈ। ਇਸ ਦਿਨ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਰਸਾਂ ਦਾ ਧੰਨਵਾਦ ਕੀਤਾ, ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਣਥੱਕ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਸਿਤਾਰਿਆਂ ਵਿਚ ਕਾਜੋਲ, ਸੰਜੇ ਦੱਤ, ਅਭਿਸ਼ੇਕ ਬੱਚਨ ਅਤੇ ਕਈ ਹੋਰ ਕਲਾਕਾਰਾਂ ਦੇ ਨਾਂ ਸ਼ਾਮਲ ਹਨ।

ਅਦਾਕਾਰਾ ਕਾਜੋਲ ਨੇ ਮਾਸਕ ਪਹਿਨੇ ਇਨ੍ਹਾਂ ਯੋਧਿਆਂ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ,'ਮਾਸਕ ਦੇ ਪਿਛੇ ਰੀਅਲ ਹੀਰੋ ਹੈ,ਜੋ ਸੰਨਾਟੇ ਵਿਚ ਰਹਿ ਕੇ ਦੁਨੀਆ ਨੂੰ ਬਚਾ ਰਹੇ ਹਨ। ਉਨ੍ਹਾਂ ਸਾਰੇ ਨਾਇਕਾਂ ਨੂੰ ਧੰਨਵਾਦ, ਨਰਸਾਂ ਨੂੰ ਧੰਨਵਾਦ।#InternationalNursesDay।"


ਜੂਨੀਅਰ ਬਚਨ ਨੇ ਨਰਸਾਂ ਨੂੰ ਇਕ ਚੰਗੀਆਂ ਸਿਹਤ ਸਥਿਤੀਆਂ 'ਤੇ ਕੰਮ ਕਰਨ ਲਈ ਹਰ ਇਕ ਲਈ 10 ਹੱਥਾਂ ਵਾਲੀ ਇਕ ਨਰਸ ਦਾ ਕੈਰੀਕੇਚਰ ਵਾਲੀ ਤਸਵੀਰ ਪੋਸਟ ਕਰਕੇ ਧੰਨਵਾਦ ਕੀਤਾ ਹੈ। ਬੱਚਨ ਨੇ ਟਵੀਟ ਕੀਤਾ,'ਸਨਮਾਨ ਅਤੇ ਆਭਾਰ। ਧੰਨਵਾਦ। ਵੀਰੋ।#InternationalNursesDay।"


ਮੰਗਲਵਾਰ ਦੀ ਸਵੇਰ ਤੋਂ ਟਵਿੱਟਰ 'ਤੇ #InternationalNursesDay।" ਟ੍ਰੇਂਡ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਾਂ ਨੇ ਨਰਸਾਂ ਨੂੰ ਉਨ੍ਹਾਂ ਦੇ ਕੰਮ ਲਈ ਧੰਨਵਾਦ ਕਰ ਰਹੇ ਹਨ। ਇਸ ਸਮੇਂ ਜਦੋਂ ਪੂਰੀ ਦੁਨੀਆ ਕੋਰੋਨਾ ਨਾਲ ਲੜਾਈ ਲੜ ਰਹੀ ਹੈ, ਅਜਿਹੇ ਵਿਚ ਸਿਹਤ ਕਰਮੀ ਵਾਧੂ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨੂੰ ਨਿਭਾ ਰਹੇ। ਇਸ ਵਿਚ ਡਾਕਟਰ, ਨਰਸ ਅਤੇ ਤਮਾਮ ਸਿਹਤ ਕਰਮੀ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News