ਸ਼ਾਹਰੁਖ ਨੇ ਦਿਖਾਇਆ ਵੱਡਾ ਦਿਲ, ਸੰਨੀ ਦਿਓਲ ਨੂੰ ਦਿੱਤੇ ਇਸ ਬਲਾਕਬਸਟਰ ਫਿਲਮ ਦੇ ਅਧਿਕਾਰ

5/12/2020 2:46:50 PM

ਮੁੰਬਈ (ਬਿਊਰੋ) — ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਸੰਨੀ ਦਿਓਲ ਸਾਲ 1993 'ਚ ਆਈ ਆਪਣੀ ਬਲਾਕਬਸਟਰ ਫਿਲਮ 'ਦਾਮਿਨੀ' ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਵੱਡੀ ਗੱਲ ਇਹ ਹੈ ਕਿ ਇਸ ਫਿਲਮ ਦੇ ਰੀਮੇਕ 'ਚ ਉਹ ਆਪਣੇ ਬੇਟੇ ਕਰਨ ਦਿਓਲ ਨੂੰ ਮੁੱਖ ਭੂਮਿਕਾ 'ਚ ਲੈਣਾ ਚਾਹੁੰਦੇ ਹਨ ਪਰ ਉਨ੍ਹਾਂ ਸਾਹਮਣੇ ਪ੍ਰੇਸ਼ਾਨੀ ਇਹ ਸੀ ਕਿ ਇਸ ਫਿਲਮ ਦੇ ਸਾਰੇ ਅਧਿਕਾਰ ਸ਼ਾਹਰੁਖ ਖਾਨ ਦੀ ਕੰਪਨੀ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੇ ਕੋਲ ਸਨ। ਮੀਡੀਆ ਰਿਪੋਰਟਰਸ ਮੁਤਾਬਕ, ਅਜਿਹੇ 'ਚ ਸ਼ਾਹਰੁਖ ਖਾਨ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ ਇਸ ਫਿਲਮ ਦੇ ਅਧਿਕਾਰ ਸੰਨੀ ਦਿਓਲ ਨੂੰ ਸੌਂਪ ਦਿੱਤੇ ਹਨ। ਵੱਡਾ ਦਿਲ ਦਿਖਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਸੰਨੀ ਦਿਓਲ ਅਤੇ ਸ਼ਾਹਰੁਖ ਖਾਨ ਵਿਚਕਾਰ ਦੀ ਖਟਾਸ ਕਿਸੇ ਤੋਂ ਲੁਕੀ ਨਹੀਂ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਇਹ ਦੋਵੇਂ ਇਕੱਠੇ ਯਸ਼ ਚੋਪੜਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਡਰ' 'ਚ ਕੰਮ ਕਰ ਰਹੇ ਸਨ। ਫਿਲਮ 'ਚ ਵਿਲੇਨ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰਨਾ ਸੰਨੀ ਦਿਓਲ ਨੂੰ ਪਸੰਦ ਨਹੀਂ ਆਇਆ। ਇਸ ਬਾਰੇ ਉਨ੍ਹਾਂ ਨੇ ਯਸ਼ ਚੋਪੜਾ ਨਾਲ ਗੱਲ ਵੀ ਕੀਤੀ ਪਰ ਕੁਝ ਨਾ ਹੋ ਸਕਿਆ। ਉਦੋਂ ਤੋਂ ਇਨ੍ਹਾਂ ਦੋਵਾਂ ਵਿਚਕਾਰ ਤਕਰਾਰ ਆ ਗਈ।

ਫਿਲਮ 'ਦਾਮਿਨੀ' ਦੇ ਨਿਰਮਾਤਾ ਕਰੀਮ ਮੋਰਾਨੀ ਤੇ ਅਲੀ ਸਨ। ਸ਼ਾਹਰੁਖ ਖਾਨ ਨੇ ਇਨ੍ਹਾਂ ਤੋਂ ਇਸ ਫਿਲਮ ਦੇ ਅਧਿਕਾਰ ਆਪਣੇ ਪ੍ਰੋਡਕਸ਼ਨ ਹਾਊਸ ਦੇ ਨਾਂ 'ਤੇ ਖਰੀਦ ਲਏ ਸਨ। ਜਦੋਂ ਸ਼ਾਹਰੁਖ ਖਾਨ ਨੂੰ ਸੰਨੀ ਦੀ ਆਪਣੇ ਬੇਟੇ ਨੂੰ ਲੈ ਕੇ ਫਿਲਮ ਬਣਾਉਣ ਦੀ ਇੱਛਾ ਬਾਰੇ ਪਤਾ ਲੱਗਾ ਤਾਂ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸੇ ਸਾਲ ਮਾਰਚ 'ਚ ਸ਼ਾਹਰੁਖ ਨੇ ਸੰਨੀ ਨੂੰ ਘਰ ਜਾ ਕੇ ਇਸ ਫਿਲਮ ਦੇ ਅਧਿਕਾਰ ਉਨ੍ਹਾਂ ਨੂੰ ਸੌਂਪ ਦਿੱਤੇ ਸਨ।

ਫਿਲਮ 'ਦਾਮਿਨੀ' 'ਚ ਸੰਨੀ ਦਿਓਲ ਤੋਂ ਇਲਾਵਾ ਮੀਨਾਕਸ਼ੀ, ਰਿਸ਼ੀ ਕਪੂਰ ਤੇ ਅਮਰੀਸ਼ ਪੁਰੀ ਨੇ ਮੁੱਖ ਭੂਮਿਕਾ ਨਿਭਾਈ। ਇਸ ਫਿਲਮ ਦਾ ਮਸ਼ਹੂਰ ਡਾਈਲਾਗ 'ਤਾਰੀਖ ਪੇ ਤਾਰੀਖ' ਅੱਜ ਵੀ ਸੰਨੀ ਦਿਓਲ ਦੇ ਪ੍ਰਸ਼ੰਸਕਾਂ ਦੀ ਜ਼ੁਬਾਨ 'ਤੇ ਰਹਿੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News