KBC Registration: ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੁੜਿਆ ਹੈ ਤੀਜਾ ਸਵਾਲ

5/12/2020 3:18:14 PM

ਨਵੀਂ ਦਿੱਲੀ (ਬਿਊਰੋ) : ਮੈਗਾਸਟਾਰ ਅਮਿਤਾਭ ਬੱਚਨ ਫੇਮ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਸੋਨੀ ਟੀ. ਵੀ. 'ਤੇ ਆਉਣ ਵਾਲੇ ਇਸ ਸ਼ੋਅ ਨੂੰ ਲੈ ਕੇ ਦਰਸ਼ਕਾਂ 'ਚ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ਦੇ ਪ੍ਰੋਮੋਜ਼ ਸ਼ੂਟ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼ੋਅ ਵਿਚ ਹਿੱਸਾ ਲੈਣ ਲਈ ਸਰੋਤਿਆਂ ਦੇ ਸਾਹਮਣੇ ਪ੍ਰਸ਼ਨ ਵੀ ਆਉਣੇ ਸ਼ੁਰੂ ਹੋ ਗਏ ਹਨ। ਮੁਕਾਬਲੇਬਾਜ਼ਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਤੁਸੀਂ ਬਿੱਗ ਬੀ ਦੇ ਪ੍ਰਸ਼ਨਾਂ ਦੇ ਜਵਾਬ ਦੇ ਕੇ ਹੌਟ ਸੀਟ 'ਤੇ ਪਹੁੰਚ ਸਕਦੇ ਹੋ। 'ਕੌਣ ਬਨੇਗਾ ਕਰੋੜਪਤੀ' ਬਾਰੇ ਪਹਿਲਾਂ ਦੋ ਸਵਾਲ ਪੁੱਛੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਤੀਜਾ ਸਵਾਲ ਵੀ ਸਾਹਮਣੇ ਆਇਆ ਹੈ।

ਅਮਿਤਾਭ ਬੱਚਣ ਨੇ ਸਰੋਤਿਆਂ ਤੋਂ ਤੀਜਾ ਸਵਾਲ ਪੁੱਛਿਆ- ਦਾਦਰਾ ਅਤੇ ਨਗਰ ਹਵੇਲੀ ਨਾਲ ਕਿਹੜੀ ਜਗ੍ਹਾ ਨੂੰ ਰਲਾ ਕੇ ਭਾਰਤ ਦੇ ਸਭ ਤੋਂ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਗਠਨ ਕੀਤਾ ਗਿਆ ਸੀ?
1. ਦਮਨ ਤੇ ਦੀਵ
2. ਲਕਸ਼ਦੀਪ
3. ਕੱਛ
4. ਮਿਨੀਕਾਏ ਟਾਪੂ

ਅਮਿਤਾਭ ਬੱਚਣ ਵਲੋਂ ਪੁੱਛੇ ਗਏ ਇਸ ਸਵਾਲ ਦਾ ਜਵਾਬ ਤੁਹਾਨੂੰ ਕੱਲ੍ਹ ਰਾਤ (13 ਮਈ) ਰਾਤ 9 ਵਜੇ ਤੋਂ ਪਹਿਲਾਂ ਦੇਣਾ ਪਵੇਗਾ। ਇਸ ਦਾ ਜਵਾਬ ਐੱਸ. ਐੱਮ. ਐੱਸ. ਅਤੇ SonyLIV ਐਪ ਦੇ ਜ਼ਰੀਏ ਵੀ ਦੇ ਸਕਦੇ ਹੋ। ਐੱਸ.ਐੱਮ. ਐੱਸ. ਦੇ ਜ਼ਰੀਏ ਜਵਾਬ ਦੇਣ ਲਈ, KBC {space} ਆਪਣਾ ਜਵਾਬ (A,B,C or D) {space} ਉਮਰ {space} ਲਿੰਗ (ਮਰਦ ਲਈ M, ਔਰਤ ਲਈ F ਅਤੇ ਹੋਰਾਂ ਲਈ O) ਲਿਖ ਕੇ 509093 'ਤੇ ਭੇਜੋ ਅਤੇ ਜੇਕਰ ਤੁਸੀਂ ਸੋਨੀ ਲਿਵ ਐਪ ਨਾਲ ਜਵਾਬ ਦੇਣਾ ਚਾਹੁੰਦੇ ਹੋ ਤਾਂ ਪਹਿਲਾਂ ਐਪ ਡਾਉਨਲੋਡ ਕਰੋ। ਇਸ ਤੋਂ ਬਾਅਗ ਆਪਣਾ ਨਾਮ, ਉਮਰ ਅਤੇ ਸਹੀ ਜਵਾਬ ਲਿਖ ਕੇ ਭੇਜੋ। ਜਿਸ ਦਾ ਜਵਾਬ ਸਹੀਂ ਹੋਵੇਗਾ ਉਹ ਕੰਪਿਊਟਰ ਰਾਹੀਂ ਚੁਣਿਆ ਜਾਵੇਗਾ ਅਤੇ ਅਗਲੇ ਰਾਊਂਡ 'ਚ ਜਾਵੇਗਾ।
ਦੱਸ ਦੇਈਏ ਕਿ 'ਕੌਣ ਬਨੇਗਾ ਕਰੋੜਪਤੀ' ਦਾ ਪਹਿਲਾ ਸਵਾਲ ਕੋਰੋਨਾ ਵਾਇਰਸ ਨਾਲ ਸਬੰਧਤ ਸੀ ਅਤੇ ਦੂਜਾ ਪ੍ਰਸ਼ਨ ਰਜਿਸਟ੍ਰੇਸ਼ ਕਰਵਾਉਣ ਲਈ ਆਯੁਸ਼ਮਾਨ ਖੁਰਾਣਾ ਦੀ ਹਿੱਟ ਫਿਲਮ ਬਾਲਾ ਲਈ ਪੁੱਛਿਆ ਗਿਆ ਸੀ। ਲੌਕਡਾਊਨ ਦੇ ਵਿਚਕਾਰ ਦਰਸ਼ਕ ਕੇਬੀਸੀ ਨੂੰ ਲੈ ਕੇ ਉਤਸ਼ਾਹਿਤ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News