ਪ੍ਰਿਅੰਕਾ ਚੋਪੜਾ ਨੇ ‘ਨਿਸਰਗ’ ਨੂੰ ਲੈ ਕੇ ਜਤਾਈ ਚਿੰਤਾ
6/4/2020 10:26:52 AM

ਨਵੀਂ ਦਿੱਲੀ(ਬਿਊਰੋ)- ਚਕਰਵਾਤੀ ਤੂਫਾਨ ‘ਨਿਸਰਗ’ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟਾਂ ਵੱਲ ਤੇਜੀ ਨਾਲ ਵੱਧ ਰਿਹਾ ਹੈ ਅਤੇ ਇਹ ਮੁੰਬਈ ਤੋਂ 100 ਕਿਲੋਮੀਟਰ ਦੂਰ ਸਥਿਤ ਅਲੀਬਾਗ ਵਿਚ ਤਟ ਨਾਲ ਇਹ ਤੂਫਾਨ ਟਕਰਾਵੇਗਾ। ਇਸ ਦੌਰਾਨ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ । ਇਸ ਨਾਲ ਲੈਂਡ ਸਲਾਈਡਿੰਗ ਦਾ ਵੀ ਸ਼ੱਕ ਹੈ। ਇਸ ਗੱਲ ਨੂੰ ਲੈ ਕੇ ਬਾਲੀਵੁਡ ਦੀ ਦੇਸੀ ਗਰਲ ਯਾਨੀ ਪ੍ਰਿਅੰਕਾ ਚੋਪੜਾ ਨੇ ਟਵੀਟ ਕਰ ਚਿੰਤਾ ਜਤਾਈ ਹੈ । ਉਨ੍ਹਾਂ ਆਪਣੇ ਟਵੀਟ ਵਿਚ ਕਿਹਾ ਕਿ ਸਾਈਕਲੋਨ ਨਿਸਰਗ ਮੇਰੇ ਪਿਆਰੇ ਸ਼ਹਿਰ ਮੁੰਬਈ ਲਈ ਆਪਣਾ ਰਸਤਾ ਬਣਾ ਰਿਹਾ ਹੈ, ਜਿੱਥੇ ਮੇਰੀ ਮਾਂ ਅਤੇ ਭਰਾ ਦੇ ਨਾਲ 2 ਕਰੋੜ ਤੋਂ ਵੀ ਜ਼ਿਆਦਾ ਲੋਕ ਰਹਿੰਦੇ ਹਨ।
#CycloneNisarga is making its way to Mumbai, my beloved home city of more than 20 million people, including my mom and brother. Mumbai hasn't experienced a serious cyclone landfall since 1891, and at a time when the world is so desperate, this could be especially devastating. pic.twitter.com/zgne0vVpnR
— PRIYANKA (@priyankachopra) June 2, 2020
ਅਦਾਕਾਰਾ ਮਾਧੁਰੀ ਨੇ ਕੀਤਾ ਇਹ ਪੋਸਟ
ਉਥੇ ਹੀ ਮਾਧੁਰੀ ਦੀਕਸ਼ਿਤ ਨੇ ਪੋਸਟ ਕਰਕੇ ਲਿਖਿਆ,‘‘ ਅੱਜ ਦੀ ਸਵੇਰ ਕੁਝ ਅਜੀਬ ਜਿਹੀ ਹੈ। ਸ਼ਾਇਦ ਕੋਈ ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਹੈ। ਮਹਾਮਾਹੀ ਕੀ ਕਾਫੀ ਨਹੀਂ ਸੀ ਜੋ ਹੁਣ ਇਹ ਸਾਈਕਲੋਨ ਵੀ ਰਸਤੇ ਵਿਚ ਹੈ। ਇਹ ਮੁੰਬਈ ਲਈ ਮੁਸ਼ਕਲ ਸਮਾਂ ਹੈ। ਅਸੀਂ ਇਸ ਤੋਂ ਬਾਹਰ ਨਿਕਲਾਂਗੇ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ