ਇੰਦੌਰ ਦੀਆਂ ਗਲੀਆਂ 'ਚ ਕਦੇ ਸਾਈਕਲ ਤੇ ਕਦੇ ਐਕਟਿਵਾ 'ਤੇ ਘੁੰਮਦੇ ਨਜ਼ਰ ਆਏ ਸਲਮਾਨ
4/3/2019 11:28:42 AM
ਜਲੰਧਰ(ਬਿਊਰੋ)— ਸਲਮਾਨ ਖਾਨ ਨੇ ਹਾਲ ਹੀ 'ਚ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਇੰਦੌਰ ਦੇ ਮਹੇਸ਼ਵਰ 'ਚ ਹੋਵੇਗੀ। ਬੀਤੇ ਦਿਨੀਂ ਹੀ ਸਲਮਾਨ ਖਾਨ, ਅਰਬਾਜ਼ ਖਾਨ ਸਮੇਤ ਪੂਰੀ ਟੀਮ ਲੈ ਕੇ ਇੰਦੌਰ ਪਹੁੰਚੇ ਸਨ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਸਲਮਾਨ ਖਾਨ ਇਕ ਸ਼ਖਸ ਪਿੱਛੇ ਐਕਟਿਵਾ 'ਤੇ ਬੈਠੇ ਨਜ਼ਰ ਆ ਰਹੇ ਹਨ। ਸਲਮਾਨ ਖਾਨ ਬਲੂ ਸ਼ਰਟ ਅਤੇ ਬਲੈਕ ਪੈਂਟ 'ਚ ਕਾਫੀ ਹੈਂਡਸਮ ਦਿਖਾਈ ਦੇ ਰਹੇ ਸਨ। ਉੱਥੇ ਹੀ ਇਕ ਵੀਡੀਓ 'ਚ ਉਹ ਸਾਈਕਲ ਚਲਾਉਂਦੇ ਵੀ ਦਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਸਲਮਾਨ ਨੇ ਬੀਤੇ ਐਤਵਾਰ ਇਕ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਉਨ੍ਹਾਂ ਨਾਲ ਅਰਬਾਜ਼ ਖਾਨ ਵੀ ਨਜ਼ਰ ਆਏ, ਜੋ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਵੀ ਹਨ।

ਸਲਮਾਨ ਨੇ ਦੱਸਿਆ ਕਿ ਉਹ ਸੋਮਵਾਰ ਤੋਂ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।
ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੀ ਸ਼ੁਰੂ ਹੋਣੀ ਸੀ ਪਰ ਫਿਲਮ 'ਭਾਰਤ' ਕਾਰਨ ਇਸ ਦੇ ਡੇਟ ਅੱਗੇ ਵਧ ਗਈ ਸੀ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਕੋਰਿਓਗ੍ਰਾਫਰ ਅਤੇ ਫਿਲਮਮੇਕਰ ਪ੍ਰਭੂ ਦੇਵਾ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
