‘ਦਬੰਗ 3’ ਦੇ ਟਰੇਲਰ ‘ਚ ਵੱਡੀ ਗਲਤੀ, ਸੋਸ਼ਲ ਮੀਡੀਆ ‘ਤੇ ਉੱਡ ਰਿਹਾ ਮਜ਼ਾਕ

10/25/2019 9:03:46 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਸੁਪਰਹਿੱਟ ਫਿਲਮ ਸੀਰੀਜ਼ ਦਬੰਗ ਦੇ ਤੀਜੇ ਪਾਰਟ ਯਾਨੀ ਕਿ ‘ਦਬੰਗ 3’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ‘ਦਬੰਗ’ ਦੀਆਂ ਪਿੱਛਲੀਆਂ ਫਿਲਮਾਂ ਦੀ ਤਰ੍ਹਾਂ ਇਸ ਫਿਲਮ ’ਚ ਵੀ ਸਲਮਾਨ ਪੁਲਸ ਦੇ ਕਿਰਦਾਰ ’ਚ ਦਿਖਾਈ ਦਿੱਤੇ। ਕਰੀਬ 3 ਮਿੰਟ ਦੇ ਟਰੇਲਰ ’ਚ ਐਕਸ਼ਨ ਦੇ ਨਾਲ-ਨਾਲ ਕਾਮੇਡੀ ਵੀ ਦੇਖਣ ਨੂੰ ਮਿਲੀ ਪਰ ਇਸ ਟਰੇਲਰ ’ਚ ਇਕ ਵੱਡੀ ਗਲਤੀ ਹੈ ਜੋ ਤੁਹਾਨੂੰ ਤਾਂ ਹੀ ਨਜ਼ਰ ਆਵੇਗੀ ਜੇ ਤੁਸੀਂ ਇਸ ਨੂੰ ਧਿਆਨ ਨਾਲ ਦੇਖੋਗੇ।
PunjabKesari
ਟਵਿੱਟਰ ਯੂਜ਼ਰਸ ਨੇ ਜਿਵੇਂ ਹੀ ਇਸ ਗਲਤੀ ਨੂੰ ਦੇਖਿਆ ਤਾਂ ਉਹ ਫਿਲਮ ਦੇ ਮੇਕਰਸ ਨੂੰ ਟਰੋਲ ਕਰਨ ਲੱਗੇ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਦੀ ਫਿਲਮ ‘ਰੇਸ 3’ ਨੂੰ ਵੀ ਕਾਫੀ ਟਰੋਲ ਕੀਤਾ ਗਿਆ ਸੀ ਅਤੇ ਇਸ ਫਿਲਮ ’ਤੇ ਵੀ ਕਾਫ਼ੀ ਮੀਮਸ ਬਣੇ ਸਨ। ਇਸ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
PunjabKesari
ਖਾਸ ਗੱਲ ਇਹ ਹੈ ਕਿ ‘ਦਬੰਗ 3’ ‘ਚ ਚੁਲਬੁਲ ਪਾਂਡੇ ਆਪਣੇ ਦਬੰਗ ਬਣਨ ਦੀ ਕਹਾਣੀ ਪੇਸ਼ ਕਰਨ ਵਾਲੇ ਹਨ। ਟਰੇਲਰ ਦੇ ਰਿਲੀਜ਼ ਹੁੰਦੇ ਹੀ ਸਲਮਾਨ ਖਾਨ ਦੇ ਫੈਨਜ਼ ਫਿਲਮ ਨੂੰ ਬਲਾਕ ਬਸਟਰ ਦੱਸ ਰਹੇ ਹੈ।ਦੱਸ ਦਈਏ ਯੂ ਟਿਊਬ ‘ਤੇ ਫਿਲਮ ਦਾ ਟਰੇਲਰ ਟਰੈਂਡਿੰਗ ਲਿਸਟ ‘ਚ ਬਣਿਆ ਹੋਇਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News