ਸਲਮਾਨ ਦੀ 'ਦਬੰਗ 3' ਦੀ ਰਿਲੀਜ਼ ਡੇਟ ਹੋਈ ਅਨਾਊਂਸ

4/26/2019 9:03:55 PM

ਮੁੰਬਈ (ਬਿਊਰੋ)- ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਬਹੁ-ਚਰਚਿਤ ਫਿਲਮ 'ਦਬੰਗ 3' ਦੀ ਰਿਲੀਜ਼ ਡੇਟ ਅੱਜ ਅਨਾਊਂਸ ਕਰ ਦਿੱਤੀ ਗਈ। ਹਾਲ ਹੀ ਵਿਚ ਇਸ ਫਿਲਮ ਦੀ ਸ਼ੂਟਿੰਗ ਮੱਧਪ੍ਰਦੇਸ਼ ਤੇ ਮੁੰਬਈ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਗਈ।ਅੱਜ ਸਲਮਾਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਇਕ ਪੁਲਸ ਦੀ ਵਰਦੀ ਨਜ਼ਰ ਆ ਰਹੀ ਹੈ ਵਰਦੀ ਉਤੇ ਇਕ ਬੈਚ ਲਗਾ ਹੋਇਆ ਹੈ, ਜਿਸ ਉਪਰ 'ਚੁਲਬੁਲ ਪਾਂਡੇ' ਲਿਖਿਆ ਹੈ। ਇਸ ਤਸਵੀਰ 'ਤੇ ਫਿਲਮ ਦੀ ਰਿਲੀਜ਼ਿੰਗ ਡੇਟ 20 ਦਸੰਬਰ 2019 ਲਿਖਿਆ ਹੋਇਆ ਹੈ।

ਦੱਸ ਦਈਏ ਕਿ ਇਸ ਫਿਲਮ ਨੂੰ ਪ੍ਰਭੂ ਦੇਵਾ ਨੇ ਡਾਇਰੈਕਟ ਕੀਤਾ ਹੈ, ਸਲਮਾਨ ਖਾਨ ਦੇ ਨਾਲ ਇਸ ਫਿਲਮ ਵਿਚ ਸੋਨਾਕਸ਼ੀ ਸਿਨਹਾ, ਸੁਦੀਪ, ਮਾਹੀ ਗਿੱਲ, ਅਰਬਾਜ਼ ਖਾਨ, ਸੋਨੂੰ ਸੂਦ, ਪ੍ਰਕਾਸ਼ ਰਾਜ ਤੇ ਡਿੰਪਲ ਕਪਾਡੀਆ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਅਰਬਾਜ਼ ਖਾਨ ਪ੍ਰੋਡਕਸ਼ਨ ਤੇ ਸਲਮਾਨ ਖਾਨ ਫਿਲਮਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News