ਹੈਪੀ ਮਨੀਲਾ ਨੇ ''ਦੱਬਦਾ 2'' ਨਾਲ ਛੱਡੇ ਹਾਸੇ ਦੇ ਫੁਹਾਰੇ

8/4/2019 2:06:33 PM

ਜਲੰਧਰ(ਬਿਊਰੋ)— ਹੈਪੀ ਮਨੀਲਾ ਪੰਜਾਬੀ ਜਗਤ ਦਾ ਉਹ ਹੀਰਾ ਹੈ ਜੋ ਪੰਜਾਬੀ ਸਰੋਤਿਆਂ ਨੂੰ ਖੁਸ਼ ਹੋਣ ਦੇ ਕਿਸੇ ਵੀ ਮੌਕੇ ਤੋਂ ਖੁੰਝਣ ਨਹੀਂ ਦਿੰਦਾ। ਪਿੱਛੇ ਜਿਹੇ ਹਿੱਟ ਹੋਏ ਇਕ ਗੀਤਾ 'ਦੱਬਦਾ' ਦੀ ਤਰਜ਼ 'ਤੇ ਉਸ ਨੇ ਇਖ ਪਰਿਵਾਰਕ ਗੀਤ ਤਿਆਰ ਕੀਤਾ 'ਜਿਹੜਾ ਕਿਸੇ ਕੋਲੋਂ ਨਾ ਦੱਬਦਾ ਸੀ ਉਹ ਘਰ ਵਾਲੀ ਨੇ ਦੱਬ ਲਿਆ' ਗਾ ਕੇ ਹਾਸਿਆਂ ਦੇ ਫੁਹਾਰੇ ਹੀ ਚਲਾ ਦਿੱਤੇ ਹਨ। ਐੱਚ. ਐੱਮ. ਈ. ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਵੀ ਉਸ ਨੇ ਖੁਦ ਹੀ ਲਿਖਏ ਹਨ ਤੇ ਗਾਇਆ ਵੀ ਖੁਦ ਹੀ ਹੈ।


ਯੂ-ਟਿਊਬ 'ਤੇ ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ ਪੰਜਾਬੀ ਸਰੋਤਿਆਂ ਨੇ ਗਰਮ ਪਕੌੜਿਆਂ ਵਾਂਗ ਚੱਕ ਲਿਆ ਤੇ ਲੱਖਾਂ ਦੀ ਗਿਣਤੀ 'ਚ ਲੋਕਾਂ ਵੱਲੋਂ ਇਸ ਗੀਤ ਦਾ ਨਜ਼ਾਰਾ ਲਿਆ ਜਾ ਰਿਹਾ ਹੈ। ਹੈਪੀ ਮਨੀਲਾ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ ਤੇ ਸਿਰਫ ਪੰਜਾਬੀ ਸਰੋਤਿਆਂ ਦਾ ਮਨੋਰੰਜਨ ਕਰਨਾ ਹੈ ਤੇ ਇਹ  ਜ਼ਿੰਮੇਵਾਰੀ ਉਹ ਜ਼ਿੰਦਗੀ ਭਰ ਨਿਭਾਉਂਦਾ ਰਹੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News