ਬਲਰਾਜ ਦਾ ਨਵਾਂ ਗੀਤ Darja Khuda ਹੋਇਆ ਰਿਲੀਜ਼

10/9/2019 11:29:00 AM

ਜਲੰਧਰ(ਬਿਊਰੋ)— ਸੁਪਰਹਿੱਟ ਸਿੰਗਲ ਟਰੈਕ 'ਜਾਨ 'ਤੇ ਬਣੀ', 'ਰੱਬ ਵਿਚੋਲਾ', 'ਇਸ਼ਕ ਬਾਜ਼ੀਆਂ', 'ਫੀਲ', 'ਪਰੀ' ਅਤੇ 'ਕੀਮਤ' ਤੋਂ ਇਲਾਵਾ ਕਈ ਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਬਲਰਾਜ ਦਾ ਨਵਾਂ ਗੀਤ ‘ਦਰਜਾ ਗੁਦਾ’ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਬਾਕੀ ਗੀਤਾਂ ਵਾਂਗੂ ਬਲਰਾਜ ਦੇ ਇਸ ਗੀਤ ਨੂੰ ਵੀ ਖਾਸ ਪਸੰਦ ਕੀਤਾ ਜਾ ਰਿਹਾ ਹੈ। ਬਲਰਾਜ ਦੇ ਇਸ ਗੀਤ ਨੂੰ ਟੀ-ਸੀਰੀਜ਼ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਦੇ ਬੋਲ ਸਿੰਘਜੀਤ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਜੀ. ਗੁਰੀ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ Divya Sutdhar ਵਲੋਂ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਲਰਾਜ ਦੇ ਗੀਤ 'ਦਰਜਾ ਗੁਦਾ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  ਉਮੀਦ ਕੀਤੀ ਜਾ ਰਹੀ ਹੈ ਕਿ ਬਲਰਾਜ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਦਰਸ਼ਕਾਂ ਵਲੋਂ ਪਿਆਰ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News