ਸੰਗੀਤ ਜਗਤ ''ਚ ਵਾਪਸੀ ਲਈ ਤਿਆਰ ਗਾਇਕ ਦੀਪ ਅਮਨ

3/7/2019 2:10:41 PM

ਜਲੰਧਰ (ਬਿਊਰੋ)— ਪੰਜਾਬੀ ਸੰਗੀਤ ਜਗਤ 'ਚ 'ਮੇਲਣ', 'ਜਵਾਨੀ' ਤੇ 'ਨੌਟੀ ਨੌਟੀ' ਵਰਗੀਆਂ ਐਲਬਮਜ਼ ਰਿਲੀਜ਼ ਕਰਨ ਵਾਲੇ ਪੰਜਾਬੀ ਗਾਇਕ ਦੀਪ ਅਮਨ ਹੁਣ ਮੁੜ ਗਾਇਕੀ ਸਫਰ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਦੀਪ ਅਮਨ ਦਾ ਗੀਤ 'ਜੇ ਰੋਇਆਂ ਸਭ ਕੁਝ ਮਿਲਦਾ ਦੁਨੀਆ ਸਾਰੀ ਰੋ ਲੈਂਦੀ' ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ।

ਇਸ ਗੀਤ ਨਾਲ ਦੀਪ ਅਮਨ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਜਗ੍ਹਾ ਬਣਾਈ ਸੀ।

PunjabKesari

ਹਾਲਾਂਕਿ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਦੀਪ ਨੂੰ ਆਪਣਾ ਗਾਇਕੀ ਸਫਰ ਵਿਚਾਲੇ ਛੱਡਣਾ ਪਿਆ ਸੀ, ਜਿਸ ਦੀ ਵਾਪਸੀ ਦੀ ਤਿਆਰੀ ਹੁਣ ਉਨ੍ਹਾਂ ਨੇ ਕਰ ਲਈ ਹੈ।

PunjabKesari

ਹਾਲ ਹੀ 'ਚ ਦੀਪ ਅਮਨ ਨੇ ਆਪਣੇ ਕਮਬੈਕ ਸੌਂਗ ਦੀ ਸ਼ੂਟਿੰਗ ਪੂਰੀ ਕੀਤੀ ਹੈ। ਦੀਪ ਅਮਨ ਦਾ ਰਿਲੀਜ਼ ਹੋਣ ਵਾਲਾ ਨਵਾਂ ਗੀਤ ਸੈਡ-ਰੋਮਾਂਟਿਕ ਜ਼ੋਨਰ ਦਾ ਹੈ। ਗੀਤ 'ਚ ਦੀਪ ਅਮਨ ਨਾਲ ਪੰਜਾਬੀ ਮਾਡਲ ਆਕਾਂਕਸ਼ਾ ਸਰੀਨ ਨਜ਼ਰ ਆਵੇਗੀ।

PunjabKesari

ਨਵੇਂ ਰਿਲੀਜ਼ ਹੋਣ ਵਾਲੇ ਗੀਤ ਦੇ ਬੋਲ ਵੀ ਖੁਦ ਦੀਪ ਅਮਨ ਨੇ ਹੀ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਦਿੱਤਾ ਹੈ ਜੱਸ ਮੱਕੜ ਨੇ। ਗੀਤ ਦੀ ਵੀਡੀਓ ਟਰੂ ਮੇਕਰਜ਼ ਵਲੋਂ ਬਣਾਈ ਗਈ ਹੈ, ਜਿਹੜਾ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News