''ਰਮਾਇਣ'' ''ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਦੀ ਲਵ ਸਟੋਰੀ ਹੈ ਪੂਰੀ ਫਿਲਮੀ

6/3/2020 4:07:17 PM

ਜਲੰਧਰ (ਬਿਊਰੋ) — ਤਾਲਾਬੰਦੀ ਦੌਰਾਨ ਕਲਾਕਾਰ ਆਪਣੇ ਘਰ ਵਾਲਿਆਂ ਨਾਲ ਸਮਾਂ ਬਿਤਾ ਰਹੇ ਹਨ। ਇਸੇ ਦੌਰਾਨ ਇਹ ਕਲਾਕਾਰ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਸਾਂਝਾ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਸੀਰੀਅਲ 'ਰਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ।

ਦੀਪਿਕਾ ਮੁਤਾਬਕ ਉਨ੍ਹਾਂ ਦੀ ਆਪਣੇ ਪਤੀ ਹੇਮੰਤ ਨਾਲ ਮੁਲਾਕਾਤ ਵੀ ਸ਼ੂਟਿੰਗ ਦੇ ਸੈੱਟ 'ਤੇ ਹੋਈ ਸੀ। ਉਨ੍ਹਾਂ ਨੇ ਆਪਣੀ ਲਵ ਸਟੋਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਸਹੁਰਾ ਪਰਿਵਾਰ ਕਾਸਮੈਟਿਕ ਦਾ ਕੰਮ ਕਰਦਾ ਹੈ। ਦੀਪਿਕਾ ਦੀ ਪਹਿਲੀ ਫਿਲਮ ਦਾ ਨਾਂ 'ਸੁਣ ਮੇਰੀ ਲੈਲਾ' ਸੀ ਅਤੇ ਇਸ ਫਿਲਮ ਦੇ ਇੱਕ ਸੀਨ 'ਚ ਇੱਕ ਵਿਗਿਆਪਨ ਫਿਲਮ ਲਈ ਸ਼ੂਟ ਕਰਨਾ ਸੀ, ਜੋ ਕਿ ਸ਼ਿੰਗਾਰ ਕਾਜਲ ਦਾ ਵਿਗਿਆਪਨ ਸੀ। ਜਦੋਂ ਅਸੀਂ ਇਸ ਵਿਹਿਆਪਨ ਫਿਲਮ ਨੂੰ ਸ਼ੂਟ ਕਰ ਰਹੇ ਸੀ ਤਾਂ ਇੱਥੇ ਹੀ ਹੇਮੰਤ ਸ਼ੂਟਿੰਗ ਵੇਖਣ ਲਈ ਆਏ ਸਨ। ਇਹ ਸਾਡੀ ਪਹਿਲੀ ਮੁਲਾਕਾਤ ਸੀ। ਇਸ ਤੋਂ ਬਾਅਦ ਅਸੀਂ ਆਪੋ ਆਪਣੀ ਜ਼ਿੰਦਗੀ 'ਚ ਰੁੱਝ ਗਏ ਅਤੇ ਦੁਬਾਰਾ ਨਹੀਂ ਮਿਲੇ ਪਰ ਅਸੀਂ ਇੱਕ-ਦੂਜੇ ਬਾਰੇ ਸੋਚਦੇ ਜ਼ਰੂਰ ਸੀ।

ਅਸੀਂ ਸੈੱਟ 'ਤੇ ਆਪਣੇ ਕਰੀਅਰ ਬਾਰੇ ਗੱਲਬਾਤ ਵੀ ਕੀਤੀ ਸੀ ਪਰ ਇਹ ਉਹ ਸਮਾਂ ਸੀ ਜਦੋਂ ਹੇਮੰਤ ਪੜ੍ਹਾਈ ਦੇ ਨਾਲ ਹੀ ਆਪਣੇ ਪਿਤਾ ਨਾਲ ਉਨ੍ਹਾਂ ਦੇ ਦਫਤਰ 'ਚ ਜਾਣਾ ਸ਼ੁਰੂ ਕਰ ਚੁੱਕੇ ਸਨ। ਕੁਝ ਸਾਲਾਂ ਬਾਅਦ ਹੇਮੰਤ ਨੇ ਉਨ੍ਹਾਂ ਨੂੰ ਇੱਕ ਪਾਰਲਰ 'ਚ ਵੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦੀਪਿਕਾ ਨੂੰ ਆਪਣੇ ਦਿਲ ਦੀ ਗੱਲ ਦੱਸੀ ਸੀ। ਇਸ ਤੋਂ ਬਾਅਦ ਦੋਵਾਂ ਨੇ ਜੀਵਨ ਸਾਥੀ ਬਣਨ ਦਾ ਫੈਸਲਾ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News