ਦੀਪਿਕਾ ਦੇ JNU ਜਾਣ 'ਤੇ ਆਜਿਹਾ ਬੋਲੇ ਪ੍ਰਕਾਸ਼ ਜਾਵਡੇਕਰ

1/9/2020 9:28:35 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਫਿਲਮ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਮੰਗਲਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਚ ਜਾਣ ਨੂੰ ਲੈ ਕੇ ਉਠੇ ਵਿਵਾਦ ਦਰਮਿਆਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਕਿਹਾ ਕਿ ਦੇਸ਼ ਵਿਚ ਕਿਤੇ ਵੀ ਹਿੰਸਾ ਹੋਵੇ, ਉਸ ਦੀ ਨਿਖੇਧੀ ਹੋਣੀ ਚਾਹੀਦੀ ਹੈ। ਦੇਸ਼ ਵਿਚ ਪ੍ਰਪੱਕ ਲੋਕਰਾਜ ਹੈ। ਇਥੇ ਹਿੰਸਾ ਲਈ ਕੋਈ ਥਾਂ ਨਹੀਂ। ਜੇ. ਐੱਨ. ਯੂ. ਦੀ ਹਿੰਸਾ ਵਿਚ ਕੌਣ ਸ਼ਾਮਲ ਸੀ, ਸਬੰਧੀ ਪੁਲਸ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਸਭ ਨਕਾਬਪੋਸ਼ ਬੇਨਕਾਬ ਹੋ ਜਾਣਗੇ। ਭਾਰਤ ਇਕ ਲੋਕਰਾਜੀ ਦੇਸ਼ ਹੈ। ਕੋਈ ਵੀ ਕਲਾਕਾਰ ਜਾਂ ਕੋਈ ਵੀ ਵਿਅਕਤੀ ਕਿਤੇ ਵੀ ਜਾ ਸਕਦਾ ਹੈ। ਇਹ ਉਸ ਦਾ ਲੋਕਰਾਜੀ ਅਧਿਕਾਰ ਹੈ।

ਦੀਪਿਕਾ ਦੀ ਅਗਲੀ ਫਿਲਮ ਦਾ ਲੋਕ ਕਰਨ ਬਾਈਕਾਟ : ਭਾਜਪਾ ਐੱਮ.ਪੀ.
ਦੱਖਣੀ ਦਿੱਲੀ ਤੋਂ ਭਾਜਪਾ ਦੇ ਐੱਮ. ਪੀ. ਰਮੇਸ਼ ਬਿਧੂੜੀ ਨੇ 'ਟੁਕੜੇ-ਟੁਕੜੇ ਗੈਂਗ' ਦੀ ਹਮਾਇਤ ਕਰਨ ਲਈ ਲੋਕਾਂ ਨੂੰ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫਿਲਮ 'ਛਪਾਕ' ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਰੁੱਧ ਖੜ੍ਹੇ ਹੋਣ ਵਾਲੇ ਲੋਕਾਂ ਨਾਲ ਨਜ਼ਰ ਆਉਣ ਦੀ ਬਜਾਏ ਬਾਲੀਵੁੱਡ ਸਿਤਾਰਿਆਂ ਕੋਲੋਂ ਫਿਲਮਾਂ ਰਾਹੀਂ ਦੇਸ਼ ਵਿਚ ਨੌਜਵਾਨਾਂ ਨੂੰ ਉਸਾਰੂ ਸੰਦੇਸ਼ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਦੀਪਿਕਾ ਪਾਦੂਕੋਣ ਨੇ ਉਲਟ ਕੰਮ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News